ਨਵੀਂ ਦਿੱਲੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਮਤਾ ਨੇ ਕਿਹਾ ਕਿ ਮੈਂ ਕੋਰੋਨਾ ਦੇ ਮੁੱਦੇ 'ਤੇ ਉਨ੍ਹਾਂ ਨਾਲ ਗੱਲ ਕੀਤੀ। ਮੈਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਬੰਗਾਲ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਦੀ ਗਿਣਤੀ ਵਧਾਈ ਜਾਵੇ। ਸਾਨੂੰ ਆਬਾਦੀ ਦੇ ਹਿਸਾਬ ਨਾਲ ਵੈਕਸੀਨ ਮਿਲੇ। ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਾਲ ਸੂਬੇ ਦਾ ਨਾਮ ਬਦਲਣ 'ਤੇ ਵੀ ਗੱਲ ਹੋਈ। ਮਮਤਾ ਬੈਨਰਜੀ 5 ਦਿਨਾਂ ਦਿੱਲੀ ਦੌਰੇ 'ਤੇ ਹਨ। ਬੰਗਾਲ 'ਚ ਲਗਾਤਾਰ ਤੀਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਮਮਤਾ ਦੀ ਪ੍ਰਧਾਨ ਮੰਤਰੀ ਨਾਲ ਇਹ ਪਹਿਲੀ ਮੁਲਾਕਾਤ ਹੈ। ਇਸ ਤੋਂ ਬਾਅਦ ਮਮਤਾ ਬੁੱਧਵਾਰ ਨੂੰ ਟੀ.ਐੱਮ.ਸੀ. ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰੇਗੀ।
ਇਹ ਵੀ ਪੜ੍ਹੋ : ਦਿੱਲੀ ਦੌਰੇ 'ਤੇ ਮਮਤਾ ਬੈਨਰਜੀ, ਬੁੱਧਵਾਰ ਨੂੰ ਸ਼ਰਦ ਪਵਾਰ ਕਰ ਸਕਦੇ ਹਨ ਮੁਲਾਕਾਤ
ਇਸ ਤੋਂ ਪਹਿਲਾਂ ਮਮਤਾ ਨੇ ਕਾਂਗਰਸ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨਾਲ ਮੁਲਾਕਾਤ ਕੀਤੀ। ਦੋਹਾਂ ਵਿਚਾਲੇ ਕਾਫ਼ੀ ਦੇਰ ਤੱਕ ਗੱਲਬਾਤ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਦੇ ਇਕ ਹੋਰ ਸੀਨੀਅਰ ਨੇਤਾ ਆਨੰਦ ਸ਼ਰਮਾ ਨਾਲ ਵੀ ਮੁਲਾਕਾਤ ਕੀਤੀ। 28 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਸ ਤੂਫਾਨ ਨਾਲ ਪ੍ਰਭਾਵਿ ਓਡੀਸ਼ਾ ਅਤੇ ਪੱਛਮੀ ਬੰਗਾਲ ਦੌਰੇ 'ਤੇ ਗਏ ਸਨ। ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਬੈਠਕ ਤੋਂ ਬਾਅਦ ਉਨ੍ਹਾਂ ਨੇ ਬੰਗਾਲ ਦੇ ਪੱਛਮੀ ਮੇਦਿਨੀਪੁਰ ਜ਼ਿਲ੍ਹੇ ਦੇ ਕਲਾਈਕੁੰਡਾ 'ਚ ਦੁਪਹਿਰ 2 ਵਜੇ ਰੀਵਿਊ ਮੀਟਿੰਗ ਰੱਖੀ ਸੀ। ਇਸ 'ਚ ਰਾਜਪਾਲ ਜਗਦੀਪ ਧਨਖੜ ਤਾਂ ਆਏ ਸਨ ਪਰ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕੁਰਸੀ ਖ਼ਾਲੀ ਰਹੀ ਸੀ। ਮੋਦੀ ਕਰੀਬ 30 ਮਿੰਟ ਤੱਕ ਉਨ੍ਹਾਂ ਦਾ ਇੰਤਜ਼ਾਰ ਕਰਦੇ ਰਹੇ। ਇਸ ਤੋਂ ਬਾਅਦ ਮਮਤਾ ਆਈ ਅਤੇ ਤੂਫ਼ਾਨ ਨਾਲ ਹੋਏ ਨੁਕਸਾਨ ਦੀ ਪ੍ਰਾਇਮਰੀ ਰਿਪੋਰਟ ਸੌਂਪ ਕੇ ਮੀਟਿੰਗ 'ਚ ਸ਼ਾਮਲ ਹੋਏ ਬਿਨਾਂ ਨਿਕਲ ਗਈ। ਮਮਤਾ ਸ਼ੁਭੇਂਦੁ ਅਧਿਕਾਰੀ ਨੂੰ ਸਮੀਖਿਆ ਬੈਠਕ 'ਚ ਬੁਲਾਉਣ 'ਤੇ ਨਾਰਾਜ਼ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਾਰਤੀ ਰੇਲਵੇ ਨੇ ‘ਮਿਜ਼ਾਈਲ ਮੈਨ’ ਨੂੰ ਕੀਤਾ ਯਾਦ, ਸਟੇਸ਼ਨ ’ਤੇ ਕਬਾੜ ਨਾਲ ਬਣਾਇਆ ਗੋਲਡਨ ਬੁੱਤ
NEXT STORY