ਗੁਰੂਗ੍ਰਾਮ-ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਖੇੜਕੀ ਦੌਲਾ ਸਥਿਤ ਸਟੇਲਾ ਕੰਪਨੀ 'ਚ ਅੱਜ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਲੱਖਾਂ ਦਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ।
ਪੁਲਸ ਮੁਤਾਬਕ ਇਹ ਕੰਪਨੀ ਸੈਨੇਟਾਈਜ਼ਰ ਅਤੇ ਪਰਫਿਊਮ ਦਾ ਉਤਪਾਦਨ ਕਰਦੀ ਹੈ। ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਦਮਕਲ ਮਹਿਕਮੇ ਦੀਆਂ ਅੱਗ ਬੁਝਾਊ ਗੱਡੀਆਂ ਪਹੁੰਚੀਆਂ ਅਤੇ ਕਾਫੀ ਯਤਨਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਇਸ ਹਾਦਸੇ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕੰਪਨੀ ਦੇ ਸਟੋਰ 'ਚ ਰੱਖਿਆ ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ ਹੋ ਗਿਆ। ਇਸ ਫੈਕਟਰੀ 'ਚ ਲਗਭਗ 70 ਲੋਕ ਕੰਮ ਕਰਦੇ ਹਨ ਅਤੇ ਸਾਰੇ ਸੁਰੱਖਿਅਤ ਦੱਸੇ ਗਏ ਹਨ।
ਮਿਸ਼ਨ ਗਗਨਯਾਨ ਲਈ 4 ਭਾਰਤੀ ਪੁਲਾੜ ਯਾਤਰੀਆਂ ਦੀ ਰੂਸ 'ਚ ਟਰੇਨਿੰਗ ਫਿਰ ਤੋਂ ਸ਼ੁਰੂ ਹੋਈ
NEXT STORY