ਇੰਫਾਲ (ਏਜੰਸੀ)- ਸੁਰੱਖਿਆ ਫੋਰਸਾਂ ਨੇ ਮਣੀਪੁਰ ਦੇ ਇੰਫਾਲ ਪੱਛਮੀ ਜ਼ਿਲੇ ਵਿਚ ਨਦੀ ਦੇ ਕੰਢੇ ਤੋਂ ਕੋਡੀਨ ਯੁਕਤ ‘ਕਫ਼ ਸਿਰਪ’ (ਖੰਘ ਦੀ ਦਵਾਈ) ਦੀਆਂ 8,320 ਬੋਤਲਾਂ ਜ਼ਬਤ ਕੀਤੀਆਂ ਹਨ। ਪੁਲਸ ਨੇ ਦੱਸਿਆ ਕਿ ਇੰਫਾਲ ਪੂਰਬੀ ਅਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਵਿਚ 4 ਅਕਤੂਬਰ ਨੂੰ 3 ਵਿਅਕਤੀਆਂ ਨੂੰ ਫੜੇ ਜਾਣ ਤੋਂ ਬਾਅਦ ਉਨ੍ਹਾਂ ਕੋਲੋਂ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਕਫ਼ ਸਿਰਪ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ, ਜੋ 52 ਪੇਟੀਆਂ ਵਿਚ ਰੱਖੀਆਂ ਹੋਈਆਂ ਸਨ।
ਪੁਲਸ ਅਨੁਸਾਰ ਜਾਂਚ ਵਿਚ ਪਤਾ ਲੱਗਿਆ ਹੈ ਕਿ ਇੰਫਾਲ ਪੱਛਮੀ ਜ਼ਿਲ੍ਹੇ ਦੇ ਨਾਓਰੇਮਥੋਂਗ ਬਾਜ਼ਾਰ ਵਿਚ ਦਵਾਈ ਦੀ ਦੁਕਾਨ ਦਾ ਮਾਲਕ ਨੋਂਗਥੋਂਬਮ ਜੇਮਸਜਿਤ ਇਸ ਨੈੱਟਵਰਕ ਦਾ ਕਥਿਤ ਸਰਗਨਾ ਹੈ। ਭਾਰਤ ਵਿਚ ਵੈਧ ਡਾਕਟਰੀ ਪਰਚੀ ਅਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਨਿਯਮਾਂ ਦੀ ਪਾਲਣਾ ਕੀਤੇ ਬਿਨਾਂ ਕੋਡੀਨ ਆਧਾਰਿਤ ਦਵਾਈਆਂ ਦੀ ਵਿਕਰੀ ਜਾਂ ਵੰਡ ਨਹੀਂ ਕੀਤੀ ਜਾ ਸਕਦੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਪਣੇ ਪਿੱਛੇ ਪਤਨੀ ਤੇ ਪੁੱਤਰ ਛੱਡ ਗਏ ਨਾਨਾ ਪਾਟੇਕਰ, ਲਾਈਮਲਾਈਟ ਤੋਂ ਦੂਰ ਪਰਿਵਾਰ
NEXT STORY