ਨਾਗਪੁਰ- ਮੈਟ੍ਰੀਮੋਨੀਅਲ ਐਪ ਰਾਹੀਂ ਜੀਵਨ ਸਾਥੀ ਦੀ ਤਲਾਸ਼ ਕਰ ਰਹੀ ਇਕ 31 ਸਾਲਾ ਮਹਿਲਾ ਨਾਲ ਵੱਡੀ ਠੱਗੀ ਅਤੇ ਜ਼ਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਮਹਾਰਾਸ਼ਟਰ ਦੇ ਨਾਗਪੁਰ ਦੀ ਰਹਿਣ ਵਾਲੀ ਇਸ ਮਹਿਲਾ ਨੇ ਦੋਸ਼ ਲਾਇਆ ਹੈ ਕਿ ਇਕ ਵਿਅਕਤੀ ਨੇ ਖੁਦ ਨੂੰ ਤਲਾਕਸ਼ੁਦਾ ਦੱਸ ਕੇ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ ਉਸ ਕੋਲੋਂ ਲਗਭਗ 15 ਲੱਖ ਰੁਪਏ ਠੱਗ ਲਏ। ਔਰਤ ਦਾ ਸੰਪਰਕ ਮੈਟ੍ਰੀਮੋਨੀਅਲ ਐਪ 'ਤੇ ਰਾਘਵੇਂਦਰ ਕਿਸ਼ੋਰ ਅਵਸਥੀ ਨਾਮਕ ਵਿਅਕਤੀ ਨਾਲ ਹੋਇਆ ਸੀ। ਰਾਘਵੇਂਦਰ ਨੇ ਮਹਿਲਾ ਨੂੰ ਭਰੋਸੇ 'ਚ ਲੈਣ ਲਈ ਦਾਅਵਾ ਕੀਤਾ ਕਿ ਉਹ ਤਲਾਕਸ਼ੁਦਾ ਹੈ ਅਤੇ ਉਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ। ਜਿਉਂ-ਜਿਉਂ ਰਿਸ਼ਤਾ ਅੱਗੇ ਵਧਿਆ, ਮੁਲਜ਼ਮ ਨੇ ਆਰਥਿਕ ਮਦਦ ਦੇ ਨਾਮ 'ਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।
ਮੁਲਜ਼ਮ ਨੇ ਕਦੇ ਨਵਾਂ ਜਿੰਮ ਖੋਲ੍ਹਣ ਅਤੇ ਕਦੇ ਕਾਰੋਬਾਰ 'ਚ ਨਿਵੇਸ਼ ਕਰਨ ਦੇ ਬਹਾਨੇ ਮਹਿਲਾ ਤੋਂ ਵੱਖ-ਵੱਖ ਕਿਸ਼ਤਾਂ 'ਚ ਕੁੱਲ 14 ਲੱਖ 80 ਹਜ਼ਾਰ ਰੁਪਏ ਲੈ ਲਏ। ਰਿਸ਼ਤੇ ਦੇ ਭਰੋਸੇ ਕਾਰਨ ਮਹਿਲਾ ਉਸ ਦੀ ਮਦਦ ਕਰਦੀ ਰਹੀ। ਔਰਤ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਵਿਆਹ ਦਾ ਭਰੋਸਾ ਦੇ ਕੇ ਰਾਘਵੇਂਦਰ ਨੇ ਉਸ ਨਾਲ ਸਰੀਰਕ ਸਬੰਧ ਬਣਾਏ। ਜਦੋਂ ਮਹਿਲਾ ਨੇ ਵਿਆਹ ਅਤੇ ਆਪਣੇ ਪੈਸਿਆਂ ਦੀ ਵਾਪਸੀ ਬਾਰੇ ਸਵਾਲ ਕੀਤੇ, ਤਾਂ ਮੁਲਜ਼ਮ ਨੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਮੁਲਜ਼ਮ ਨੇ ਆਪਣੀ ਪਹਿਲੀ ਪਤਨੀ ਬਾਰੇ ਵੀ ਝੂਠੀ ਜਾਣਕਾਰੀ ਦਿੱਤੀ ਸੀ। ਪੀੜਤ ਔਰਤ ਦੀ ਸ਼ਿਕਾਇਤ 'ਤੇ ਨਾਗਪੁਰ ਦੇ ਯਸ਼ੋਧਰਾ ਨਗਰ ਪੁਲਸ ਸਟੇਸ਼ਨ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਰਾਘਵੇਂਦਰ ਕਿਸ਼ੋਰ ਅਵਸਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਮੁਲਜ਼ਮ ਨੇ ਇਸੇ ਤਰ੍ਹਾਂ ਕਿਸੇ ਹੋਰ ਮਹਿਲਾ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਹੈ। ਮੁਲਜ਼ਮ ਦੇ ਬੈਂਕ ਖਾਤਿਆਂ ਅਤੇ ਪਿਛੋਕੜ ਦੀ ਵੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੱਛਮੀ ਬੰਗਾਲ 'ਚ ਸ਼ੁਭੇਂਦੂ ਕੈਬਨਿਟ ਦਾ ਵਿਸਥਾਰ: 35 ਵਿਧਾਇਕਾਂ ਨੇ ਚੁੱਕੀ ਸਹੁੰ
NEXT STORY