ਨੈਸ਼ਨਲ ਡੈਸਕ- ਹੈਦਰਾਬਾਦ, ਮੁੰਬਈ ਤੇ ਗੁਰੂਗ੍ਰਾਮ ’ਚ ਮੇਟਾ ਦੇ ਦਫ਼ਤਰਾਂ ਦੇ ਬਾਹਰ ਹੋਏ ਵਿਰੋਧ ਪ੍ਰਦਰਸ਼ਨਾਂ ਤੇ ਭੰਨਤੋੜ ਦੇ ਸਬੰਧ ’ਚ ਭਾਰਤੀ ਯੁਥ ਕਾਂਗਰਸ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸ਼ਨੀਵਾਰ ਮੁੰਬਈ ਪੁਲਸ ਨੇ ਯੁਥ ਕਾਂਗਰਸ ਦੇ 4 ਆਗੂਆਂ ਵਿਰੁੱਧ ਐੱਫ. ਆਈ .ਆਰ. ਦਰਜ ਕੀਤੀ।
ਯੂਥ ਕਾਂਗਰਸ ਨੇ ਪਾਰਟੀ ਆਗੂਆਂ ਦੇ ਸੋਸ਼ਲ ਮੀਡੀਆ ਖਾਤਿਆਂ ਨੂੰ ਸਸਪੈਂਡ ਕਰਨ ਵਿਰੁੱਧ 3 ਸ਼ਹਿਰਾਂ ’ਚ ਮੇਟਾ ਦੇ ਦਫ਼ਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ । ਹੈਦਰਾਬਾਦ ’ਚ ਪ੍ਰਦਰਸ਼ਨਕਾਰੀ ਮੇਟਾ ਦਫ਼ਤਰ ’ਚ ਦਾਖਲ ਹੋਏ ਤੇ ਭੰਨਤੋੜ ਕੀਤੀ। ਮੁੰਬਈ ’ਚ ਵਿਰੋਧ ਪ੍ਰਦਰਸ਼ਨ ਦੌਰਾਨ ਇਮਾਰਤ ਦੇ ਸ਼ੀਸ਼ੇ ’ਤੇ ‘ਮੇਟਾ ਆਰ.ਐੱਸ.ਐਸ. ਦਾ ਪੁੱਤਰ’ ਲਿਖਿਆ ਗਿਆ ਸੀ। ਗੁਰੂਗ੍ਰਾਮ ’ਚ ਪ੍ਰਦਰਸ਼ਨਕਾਰੀਆਂ ਨੇ ਦਫਤਰ ਦੇ ਮੁੱਖ ਗੇਟ ਨੂੰ ਤਾਲਾ ਲਾ ਦਿੱਤਾ। ਯੂਥ ਕਾਂਗਰਸ ਦਾ ਦੋਸ਼ ਹੈ ਕਿ ਮੇਟਾ ਨੇ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਉਦੇ ਭਾਨੂ ਤੇ ਰਾਸ਼ਟਰੀ ਇੰਚਾਰਜ ਮਨੀਸ਼ ਸ਼ਰਮਾ ਦੇ ਇੰਸਟਾਗ੍ਰਾਮ ਖਾਤੇ 19 ਨਵੰਬਰ ਨੂੰ ਭਾਜਪਾ ਦੇ ਇਸ਼ਾਰੇ ’ਤੇ ਸਸਪੈਂਡ ਕਰ ਦਿੱਤੇ ਸਨ।
ਸੰਗਠਨ ਨੇ ਮੇਟਾ ਨੂੰ 7 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਇਸ ’ਚ ਕਿਹਾ ਗਿਆ ਹੈ ਕਿ ਜੇ ਇਸ ਸਮੇਂ ਦੌਰਾਨ ਵਿਰੋਧੀ ਨੇਤਾਵਾਂ, ਪੱਤਰਕਾਰਾਂ ਤੇ ਸਮੱਗਰੀ ਤਿਆਰ ਕਰਨ ਵਾਲਿਆਂ ਦੇ ਖਾਤਿਆਂ ਤੋਂ ਪਾਬੰਦੀਆਂ ਨਾ ਹਟਾਈਆਂ ਤਾਂ ਪੂਰੇ ਦੇਸ਼ ’ਚ ਮੇਟਾ ਦੇ ਦਫਤਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।
ਅੱਜ ਫ਼ਿਰ ਹੋਵੇਗਾ Blackout ! ਵੱਜੇਗਾ ਘੁੱਗੂ, UP ਦੇ ਸਾਰੇ ਜ਼ਿਲ੍ਹਿਆਂ 'ਚ ਕਰਵਾਈ ਜਾਏਗੀ 'ਮੌਕ ਡਰਿੱਲ'
NEXT STORY