ਕੁਸ਼ੀਨਗਰ— ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿਚ ਪਰਾਲੀ ਅਤੇ ਖੇਤੀ ਰਹਿੰਦ-ਖੂੰਹਦ ਆਦਿ ਸਾੜਨ ਵਾਲਿਆਂ ਦੀ ਹੁਣ ਖੈਰ ਨਹੀਂ। ਪਰਾਲੀ ਸਾੜਨ ਵਾਲਿਆਂ ਦੀ ਨਿਗਰਾਨੀ ਹੁਣ ਸੈਟੇਲਾਈਟ ਤੋਂ ਸ਼ੁਰੂ ਕਰ ਦਿੱਤੀ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਨੂੰ ਸਾੜਨ ਵਾਲਿਆਂ 'ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਵਿਕਾਸ ਅਧਿਕਾਰੀ ਅੰਨਪੂਰਨਾ ਗਰਗ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀ ਵਲੋਂ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ ਕੁਸ਼ੀਨਗਰ ਵਿਚ ਝੋਨੇ ਦੀ ਫ਼ਸਲ ਤਿਆਰ ਹੈ, ਜਿਸ ਦੀ ਕਟਾਈ ਦਾ ਕੰਮ ਜ਼ਿਆਦਾਤਰ ਕਿਸਾਨ ਕੰਬਾਈਨ ਮਸ਼ੀਨ ਤੋਂ ਕਰਾਉਣ ਤੋਂ ਬਾਅਦ ਪਰਾਲੀ ਨੂੰ ਖੇਤਾਂ 'ਚ ਹੀ ਸਾੜ ਦਿੰਦੇ ਹਨ। ਇਸ ਤਰ੍ਹਾਂ ਕਰਨ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ।
ਗਰਗ ਨੇ ਕਿਹਾ ਕਿ ਪਰਾਲੀ ਸਾੜਨ ਦੀ ਨਿਗਰਾਨੀ ਸੈਟੇਲਾਈਟ ਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਾਮ ਪ੍ਰਧਾਨ, ਗ੍ਰਾਮ ਪੰਚਾਇਤ, ਸਕੱਤਰ, ਸਹਾਇਕ, ਸਫ਼ਾਈ ਕਾਮੇ, ਆਸ਼ਾ/ਆਂਗਣਵਾੜੀ ਵਰਕਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਗ੍ਰਾਮ ਪੰਚਾਇਤ ਦੀ ਬੈਠਕ ਕਰ ਕੇ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਪਿੰਡ ਵਾਸੀਆਂ ਨਾਲ ਚਰਚਾ ਕਰ ਕੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਲਈ ਜਾਗਰੂਕ ਕੀਤਾ ਜਾਵੇ। ਮੁੱਖ ਵਿਕਾਸ ਅਧਿਕਾਰੀ ਨੇ ਦੱਸਿਆ ਕਿ ਪਰਾਲੀ ਆਦਿ ਸਾੜਨ ਵਾਲਿਆਂ ਖ਼ਿਲਾਫ਼ ਜੁਰਮਾਨਾ ਅਤੇ ਰਿਪੋਰਟ ਦਰਜ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦੋ ਏਕੜ ਵਾਲਿਆਂ 'ਤੇ 1500 ਰੁਪਏ ਅਤੇ 2 ਤੋਂ 5 ਏਕੜ ਤੱਕ 2500 ਰੁਪਏ ਜੁਰਮਾਨਾ ਤੇ 5 ਏਕੜ ਤੋਂ ਵੱਧ ਝੋਨੇ ਵਾਲਿਆਂ 'ਤੇ 15,000 ਰੁਪਏ ਜੁਰਮਾਨਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨਾ ਸਾੜੋ, ਇਸ ਦੀ ਨਿਗਰਾਨੀ ਸੈਟੇਲਾਈਟ ਤੋਂ ਕੀਤੀ ਜਾ ਰਹੀ ਹੈ ਅਤੇ ਜੋ ਕਿਸਾਨ ਸੈਟੇਲਾਈਟ ਦੀ ਜੱਦ ਵਿਚ ਆਵੇਗਾ, ਉਸ ਦੇ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ।
ਚਿਦਾਂਬਰਮ ਬੋਲੇ- ਜੰਮੂ-ਕਸ਼ਮੀਰ 'ਚ ਮੁੜ ਬਹਾਲ ਹੋਵੇ ਧਾਰਾ 370
NEXT STORY