ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਨੂੰ ਆਪਣੇ ਹਵਾਈ ਯੋਧਿਆਂ 'ਤੇ ਮਾਣ ਹੈ ਅਤੇ ਰਾਸ਼ਟਰ ਅਸਮਾਨ ਦੀ ਰੱਖਿਆ ਲਈ ਉਨ੍ਹਾਂ ਦੀ ਵਚਨਬੱਧਤਾ ਅਤੇ ਹਿੰਮਤ ਨੂੰ ਸਲਾਮ ਕਰਦਾ ਹੈ। ਹਵਾਈ ਫ਼ੌਜ ਦਿਵਸ ਦੇ ਮੌਕੇ 'ਤੇ ਪੀਐੱਮ ਮੋਦੀ ਨੇ ਕਿਹਾ ਕਿ ਹਵਾਈ ਫ਼ੌਜ ਨਾ ਸਿਰਫ਼ ਹਥਿਆਰਾਂ ਨਾਲ, ਸਗੋਂ ਡਾਟਾ ਅਤੇ ਡਰੋਨ ਨਾਲ ਵੀ ਦੁਸ਼ਮਣਾਂ ਨੂੰ ਹਰਾਉਣ ਦੇ ਸਮਰੱਥ ਹੈ।
ਭਾਰਤੀ ਹਵਾਈ ਫ਼ੌਜ ਦਿਵਸ 8 ਅਕਤੂਬਰ ਨੂੰ ਹਵਾਈ ਫ਼ੌਜ ਦੀ ਸਥਾਪਨਾ ਅਤੇ ਹਵਾਈ ਯੋਧਿਆਂ ਦੀਆਂ ਕੁਰਬਾਨੀਆਂ ਦੀ ਯਾਦ 'ਚ ਮਨਾਇਆ ਜਾਂਦਾ ਹੈ। ਪੀਐੱਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ,"ਭਾਰਤ ਨੂੰ ਆਪਣੇ ਹਵਾਈ ਯੋਧਿਆਂ 'ਤੇ ਮਾਣ ਹੈ। ਹਵਾਈ ਫ਼ੌਜ ਦਿਵਸ 'ਤੇ, ਅਸੀਂ ਆਪਣੇ ਅਸਮਾਨ ਦੀ ਰੱਖਿਆ ਲਈ ਉਨ੍ਹਾਂ ਦੀ ਹਿੰਮਤ ਅਤੇ ਵਚਨਬੱਧਤਾ ਨੂੰ ਸਲਾਮ ਕਰਦੇ ਹਾਂ।" ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਸੰਖੇਪ ਵੀਡੀਓ 'ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਹਵਾਈ ਫ਼ੌਜ ਦਿਵਸ ਦੇ ਮੌਕੇ 'ਤੇ ਦੇਸ਼ ਦੀ ਸੇਵਾ ਕਰਨ ਵਾਲੇ ਹਰੇਕ ਹਵਾਈ ਯੋਧੇ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਦੇਣਾ ਚਾਹੁੰਦੇ ਹਨ।
ਪੀਐੱਮ ਮੋਦੀ ਨੇ ਕਿਹਾ,"ਉਨ੍ਹਾਂ ਨੇ ਅਸਮਾਨ 'ਚ ਆਪਣੇ ਮਿਸਾਲੀ ਕੰਮ ਨਾਲ ਹਰ ਭਾਰਤੀ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਸਾਨੂੰ ਸੁਰੱਖਿਅਤ ਮਹਿਸੂਸ ਕਰਵਾਇਆ ਹੈ।" ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ 'ਚ, ਦੁਨੀਆ ਦੀਆਂ ਸਭ ਤੋਂ ਵਧੀਆ ਤਕਨਾਲੋਜੀਆਂ ਹਵਾਈ ਫ਼ੌਜ ਅਤੇ ਦੇਸ਼ ਦੀਆਂ ਸਾਰੀਆਂ ਹਥਿਆਰਬੰਦ ਫ਼ੌਜਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ,"ਹਵਾਈ ਸੈਨਾ ਨਾ ਸਿਰਫ਼ ਹਥਿਆਰਾਂ ਰਾਹੀਂ, ਸਗੋਂ ਡਾਟਾ ਅਤੇ ਡਰੋਨਾਂ ਰਾਹੀਂ ਵੀ ਦੁਸ਼ਮਣਾਂ ਨੂੰ ਹਰਾਉਣ 'ਚ ਮਾਹਰ ਹੈ। ਆਪ੍ਰੇਸ਼ਨ ਸਿੰਦੂਰ ਦਾ ਹਰ ਪਲ ਭਾਰਤੀ ਫੌਜ ਦੀ ਤਾਕਤ ਦੀ ਗਵਾਹੀ ਭਰਦਾ ਹੈ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਾਨਾ ਪਾਟੇਕਰ ਦੇ ਦੇਹਾਂਤ 'ਤੇ PM ਮੋਦੀ ਨੇ ਡੂੰਘੇ ਦੁੱਖ ਦਾ ਕੀਤਾ ਪ੍ਰਗਟਾਵਾ, ਸ਼ੇਅਰ ਕੀਤੀ ਭਾਵੁਕ ਪੋਸਟ
NEXT STORY