ਨਵੀਂ ਦਿੱਲੀ- ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੋਮਵਾਰ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਖੇਤੀ ਅਤੇ ਪਿੰਡ ਭਾਰਤ ਦੀ ਪਛਾਣ ਹਨ। ਤੋਮਰ ਨੇ ਕਿਹਾ ਕਿ ਅਸੀਂ ਉਦੋਂ ਹੀ ਅੱਗੇ ਵੱਧ ਸਕਦੇ ਹਨ ਜਦੋਂ ਸਾਡਾ ਪਿੰਡ ਸਹੂਲਤਾਵਾਂ ਨਾਲ ਭਰਪੂਰ ਹੋਵੇ ਅਤੇ ਖੇਤੀ ਦੀ ਅਰਥ ਵਿਵਸਥਾ ਹੈ, ਉਹ ਹੋਰ ਵੀ ਮਜ਼ਬੂਤ ਬਣੇ। ਉਨ੍ਹਾਂ ਨੇ ਕਿਹਾ ਕਿ ਤੁਸੀਂ ਅਨੁਭਵ ਕੀਤਾ ਹੋਵੇਗਾ ਕਿ ਪਿੰਡ ਅਤੇ ਖੇਤੀ, ਇਹ ਦੋਵੇਂ ਹਿੰਦੁਸਤਾਨ ਦੀ ਵੱਡੀ ਤਾਕਤ ਹਨ। ਤੋਮਰ ਨੇ ਕਿਹਾ ਕਿ ਹਾਲ ਹੀ 'ਚ ਕੋਵਿਡ ਦੀ ਆਫ਼ਤ ਆਈ ਤਾਂ ਦੇਸ਼ ਅਤੇ ਦੁਨੀਆ 'ਚ ਸਾਰੇ ਕਾਰਖਾਨੇ ਬੰਦ ਹੋ ਗਏ। ਸਾਰੀ ਅਰਥ ਵਿਵਸਥਾ ਲੜਖੜਾ ਗਈ ਪਰ ਅਜਿਹੀ ਸਥਿਤੀ 'ਚ ਵੀ ਕਿਸਾਨ ਨੇ ਮਿਹਨਤ ਕੀਤੀ, ਫਸਲ ਦੀ ਕਟਾਈ ਕੀਤੀ, ਵਪਾਰ ਕੀਤਾ ਅਤੇ ਅੱਗੇ ਦੀ ਬਿਜਾਈ ਕੀਤੀ। ਜੋ ਬੀਤੇ ਸਾਲਾਂ ਦੀ ਤੁਲਨਾ 'ਚ ਵੱਧ ਰਹੀ। ਉਨ੍ਹਾਂ ਨੇ ਕਿਹਾ ਕਿ ਜੀ.ਡੀ.ਪੀ. ਸਾਡਾ ਵੀ ਡਿੱਗਿਆ ਅਤੇ ਦੁਨੀਆ ਦਾ ਵੀ ਪਰ ਖੇਤੀਬਾੜੀ ਦੀ ਜੀ.ਡੀ.ਪੀ. 'ਚ ਜੋ ਸਥਿਤੀ ਹੈ, ਉਸ ਕਾਰਨ ਕਿਸਾਨਾਂ ਨੂੰ ਦਿਲੋਂ ਧੰਨਵਾਦ ਕਰਨਾ ਚਾਹੀਦਾ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੇ ਵਿਰੋਧ 'ਚ PM ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਥਾਲੀ ਵਜਾਉਣਗੇ ਕਿਸਾਨ
ਤੋਮਰ ਨੇ ਕਿਹਾ ਕਿ ਜਦੋਂ ਗਿਆਨ ਅਤੇ ਤਕਨੀਕ ਦੀ ਗੱਲ ਹੁੰਦੀ ਹੈ ਤਾਂ ਅਜਿਹੇ ਸਮੇਂ ਧਿਆਨ 'ਚ ਆਉਂਦਾ ਹੈ ਕਿ ਖੇਤੀ ਦੇ ਖੇਤਰ ਨੂੰ ਅੱਜ ਸਭ ਤੋਂ ਵੱਧ ਲੋੜ ਹੈ ਤਾਂ ਅਜਿਹੇ ਵਿਦਿਆਰਥੀਆਂ ਦੀ ਜੋ ਸਾਡੀਆਂ 74 ਖੇਤੀ ਯੂਨੀਵਰਸਿਟੀਆਂ ਤੋਂ ਹਰ ਸਾਲ 20 ਹਜ਼ਾਰ ਤੋਂ ਵੱਧ ਬੱਚੇ ਗਰੈਜੂਏਟ ਹੋ ਕੇ ਨਿਕਲਦੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਗਿਆਨ, ਊਰਜਾ ਖੇਤੀ ਦੇ ਖੇਤਰ ਨੂੰ ਮਿਲੇ ਤਾਂ ਦੇਸ਼ ਦਾ ਇਕ ਵੱਡਾ ਕੰਮ ਹੋ ਸਕਦਾ ਹੈ, ਜਿਸ ਦੀ ਉਮੀਦ ਦੇਸ਼ ਨੂੰ ਕਾਫ਼ੀ ਸਮੇਂ ਤੋਂ ਹੈ। ਨਵੇਂ ਬੱਚੇ ਖੇਤੀ ਵੱਲ ਆਕਰਸ਼ਿਤ ਹੋਣ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਈ ਯੋਜਨਾਵਾਂ ਬਣਾਈਆਂ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਕਿਸਾਨਾਂ ਨੂੰ ਨਾ ਰਹੇ ਕੋਈ ਤੰਗੀ, ਅਮਰੀਕੀ ਸਿੱਖ NGO ਨੇ ਖੋਲ੍ਹੇ ਦਿਲਾਂ ਦੇ ਬੂਹੇ
ਪੰਜਾਬੀ ਕਲਾਕਾਰਾਂ ਨੇ ਦਿੱਲੀ ’ਚ ਚਲਾਈ ਸਫਾਈ ਮੁਹਿੰਮ, ਹਰਫ ਚੀਮਾ ਨੇ ਵੀਡੀਓ ਸਾਂਝੀ ਕਰਕੇ ਦੇਖੋ ਕੀ ਕਿਹਾ
NEXT STORY