ਜਲੰਧਰ (ਮਹੇਸ਼, ਸ. ਹ.)–ਮੰਗਲਵਾਰ ਦੁਪਹਿਰੇ ਚੁਗਿੱਟੀ ਫਲਾਈਓਵਰ 'ਤੇ ਉਸਾਰੀ ਦੇ ਕੰਮ ਲਈ ਬੱਜਰੀ ਲੈ ਕੇ ਜਾ ਰਿਹਾ ਇਕ ਟਿੱਪਰ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਮਗਰੋਂ ਫਲਾਈਓਵਰ ਦੀ ਇਕ ਲੇਨ ਪੂਰੀ ਤਰ੍ਹਾਂ ਬੰਦ ਹੋ ਗਈ, ਜਿਸ ਨਾਲ ਰਾਸ਼ਟਰੀ ਰਾਜਮਾਰਗ 'ਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ। ਜਾਮ ਦਾ ਅਸਰ ਪੀ. ਏ. ਪੀ. ਚੌਕ ਤੋਂ ਲੈ ਕੇ ਬੀ. ਐੱਸ. ਐੱਫ਼. ਚੌਕ ਤਕ ਵਿਖਾਈ ਦਿੱਤਾ, ਜਦਕਿ ਦੂਜੇ ਪਾਸੇ ਲਿੱਧੜਾਂ ਤੋਂ ਅੱਗੇ ਤਕ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ

ਮੁੱਢਲੀ ਜਾਣਕਾਰੀ ਮੁਤਾਬਕ ਟਿੱਪਰ ਓਵਰਲੋਡ ਹੋਣ ਕਾਰਨ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ, ਜਿਸ ਨਾਲ ਉਹ ਫਲਾਈਓਵਰ ’ਤੇ ਪਲਟ ਗਿਆ। ਹਾਦਸੇ ਦੇ ਬਾਅਦ ਡਰਾਈਵਰ ਨੂੰ ਕਾਫ਼ੀ ਮੁਸ਼ੱਕਤ ਮਗਰੋਂ ਵਾਹਨ ਵਿਚੋਂ ਬਾਹਰ ਕੱਢਿਆ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਸਮੇਂ ਟਿੱਪਰ ਦੇ ਆਲੇ-ਦੁਆਲੇ ਕੋਈ ਹੋਰ ਵਾਹਨ ਨਹੀਂ ਸੀ, ਜਿਸ ਨਾਲ ਵੱਡਾ ਹਾਦਸਾ ਟਲ ਗਿਆ। ਟਿੱਪਰ ਪਲਟਣ ਨਾਲ ਸੜਕ 'ਤੇ ਵੱਡੀ ਮਾਤਰਾ ਵਿਚ ਬੱਜਰੀ ਫੈਲ ਗਈ ਅਤੇ ਫਲਾਈਓਵਰ ਦੇ ਇਕ ਪਾਸੇ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ। ਵੇਖਦੇ ਹੀ ਵੇਖਦੇ ਹਾਈਵੇਅ 'ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਦਾ ਕਹਿਰ! ਪੰਜਾਬ ਪੁਲਸ ਦੇ ਕਾਂਸਟੇਬਲ ਦੀ ਸੜਕ ਹਾਦਸੇ 'ਚ ਮੌਤ
ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਕ੍ਰੇਨ ਦੀ ਮਦਦ ਨਾਲ ਪਲਟੇ ਹੋਏ ਟਿੱਪਰ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਦੇ ਬਾਅਦ ਸੜਕ 'ਤੇ ਫੈਲੀ ਬੱਜਰੀ ਨੂੰ ਸਾਫ਼ ਕਰਕੇ ਆਵਾਜਾਈ ਬਹਾਲ ਕੀਤੀ ਗਈ। ਹਾਲਾਂਕਿ ਸੜਕ ਸਾਫ਼ ਹੋਣ ਦੇ ਲਗਭਗ ਇਕ ਘੰਟੇ ਬਾਅਦ ਤਕ ਵੀ ਵਾਹਨ ਮੱਠੀ ਰਫ਼ਤਾਰ ਨਾਲ ਚੱਲਦੇ ਰਹੇ ਅਤੇ ਕਾਫ਼ੀ ਦੇਰ ਬਾਅਦ ਜਾ ਕੇ ਹਾਈਵੇਅ 'ਤੇ ਆਵਾਜਾਈ ਪੂਰੀ ਤਰ੍ਹਾਂ ਆਮ ਹੋ ਸਕੀ।

ਇਹ ਵੀ ਪੜ੍ਹੋ: ਜਲੰਧਰ 'ਚ ਡਬਲ ਮਰਡਰ ਕਰਨ ਵਾਲੇ ਦਾ ਪੁਲਸ ਨੇ ਕੀਤਾ ਐਨਕਾਊਂਟਰ! ਚੱਲੀਆਂ ਤਾਬੜਤੋੜ ਗੋਲ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਸ਼ਿਆਰਪੁਰ 'ਚ ਵੱਡੀ ਵਾਰਦਾਤ! ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ
NEXT STORY