ਸੱਤਾਧਾਰੀ ਗੱਠਜੋੜ ਰਾਜਗ ਸੰਸਦ ’ਚ ਹੱਦਬੰਦੀ ਤੇ ਮਹਿਲਾ ਰਾਖਵਾਂਕਰਨ ਬਿੱਲਾਂ ਲਈ ਐੱਨ. ਸੀ. ਪੀ. (ਸ਼ਰਦ) ਦੀ ਹਮਾਇਤ ਮਿਲਣ ਕਾਰਨ ਉਤਸ਼ਾਹਿਤ ਹੈ। ਇਹ ਹਮਾਇਤ ਅਜਿਹੇ ਸਮੇਂ ਮਿਲੀ ਹੈ ਜਦੋਂ ਭਾਜਪਾ ਲੋਕ ਸਭਾ ਦੇ ਦੋ-ਤਿਹਾਈ ਮੈਂਬਰਾਂ ਨੂੰ ਆਪਣੇ ਹੱਕ ’ਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਪਵਾਰ ਧੜੇ ਦੇ ਲੋਕ ਸਭਾ ’ਚ 8 ਮੈਂਬਰ ਹਨ। ਇਸ ਨਾਲ ਰਾਜਗ ਨੂੰ 540 ’ਚੋਂ 327 ਮੈਂਬਰਾਂ ਦੀ ਹਮਾਇਤ ਹਾਸਲ ਹੋ ਗਈ ਹੈ। ਰਾਜਗ ਨੂੰ ਤ੍ਰਿਣਮੂਲ ਕਾਂਗਰਸ ਦੇ ਉਨ੍ਹਾਂ 20 ਸੰਸਦ ਮੈਂਬਰਾਂ ਦੀ ਹਮਾਇਤ ਵੀ ਹਾਸਲ ਹੈ ਜਿਨ੍ਹਾਂ ਨੇ ਐੱਨ. ਸੀ. ਪੀ. ਆਈ. ਬਣਾ ਲਈ ਹੈ। ਅਕਾਲੀ ਦਲ ਦੀ ਵੀ ਵਾਪਸੀ ਹੋ ਸਕਦੀ ਹੈ।
ਭਾਜਪਾ ਨੂੰ ਇਸ ਸਾਲ 17 ਅਪ੍ਰੈਲ ਨੂੰ ਹਾਊਸ ’ਚ ਸੰਵਿਧਾਨ ਸੋਧ ਬਿੱਲਾਂ ਦੀ ਹਾਰ ਹੋਣ ’ਤੇ ਕਾਫ਼ੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਰਾਜਗ ਸਿਰਫ 298 ਵੋਟਾਂ ਹੀ ਹਾਸਲ ਕਰ ਸਕੀ ਸੀ। ਸੱਤਾਧਾਰੀ ਗੱਠਜੋੜ ਡੀ. ਐੱਮ. ਕੇ. ਦੇ 22 ਸੰਸਦ ਮੈਂਬਰਾਂ ਦੀ ਹਮਾਇਤ ਦੀ ਵੀ ਉਮੀਦ ਕਰ ਰਿਹਾ ਹੈ। ਲੋਕ ਸਭਾ ’ਚ 16 ਪਾਰਟੀਆਂ ਤੇ ਕੁਝ ਆਜ਼ਾਦ ਮੈਂਬਰ ਅਜਿਹੇ ਹਨ ਜੋ ਜਾਂ ਤਾਂ ਵੋਟਿੰਗ ਤੋਂ ਦੂਰ ਰਹਿ ਸਕਦੇ ਹਨ, ਗੈਰ-ਹਾਜ਼ਰ ਰਹਿ ਸਕਦੇ ਹਨ ਜਾਂ ਸਰਕਾਰ ਦੀ ਹਮਾਇਤ ਕਰ ਸਕਦੇ ਹਨ।
ਸਮਝਿਆ ਜਾਂਦਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮਾਮਲੇ ’ਤੇ ਕੰਮ ਕਰ ਰਹੇ ਹਨ ਤੇ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। ਪਿਛਲੇ ਹਫ਼ਤੇ ਉਨ੍ਹਾਂ ਐੱਨ. ਸੀ. ਪੀ. ਨੇਤਾ ਪ੍ਰਫੁੱਲ ਪਟੇਲ ਤੇ ਹੋਰਾਂ ਨਾਲ ਵੀ ਇਕ ਮੀਟਿੰਗ ਕੀਤੀ ਸੀ।
ਇਹ ਸੰਕੇਤ ਹਨ ਕਿ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਦੇ ਬਾਕੀ 8 ਸੰਸਦ ਮੈਂਬਰਾਂ ’ਚੋਂ ਕੁਝ ਬਿੱਲਾਂ ’ਤੇ ਵੋਟਿੰਗ ਦੌਰਾਨ ਆਪਣੀ ਪਾਰਟੀ ਛੱਡ ਸਕਦੇ ਹਨ। ਸਮਾਜਵਾਦੀ ਪਾਰਟੀ ਅੰਦਰ ਵੀ ਅਜਿਹਾ ਹੀ ਦ੍ਰਿਸ਼ ਦੇਖਿਆ ਜਾ ਸਕਦਾ ਹੈ, ਜਿਸ ਦੇ 37 ਸੰਸਦ ਮੈਂਬਰ ਹਨ।
ਸੂਤਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਆਉਣ ਵਾਲੇ ਵਿਸ਼ੇਸ਼ ਸੈਸ਼ਨ ਲਈ ਲੋੜੀਂਦੀ ਗਿਣਤੀ ਨਾਲੋਂ 10-15 ਵੱਧ ਵੋਟਾਂ ਹਨ। ਇਕ ਵਾਰ ਲੋੜੀਂਦੇ ਅੰਕੜਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਸ਼ੇਸ਼ ਸੈਸ਼ਨ ਦੀ ਮਿਤੀ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ।
ਸਰਕਾਰੀ ਹਸਪਤਾਲਾਂ ਬਾਰੇ Good News ; ਆਯੂਸ਼ਮਾਨ ਭਾਰਤ ਯੋਜਨਾ ਤਹਿਤ 112 ਤੱਕ ਪੈਕੇਜ ਵਧਾਉਣ ਦੀ ਤਿਆਰੀ
NEXT STORY