ਇੰਟਰਨੈਸ਼ਨਲ ਡੈਸਕ- ਆਰਟੀਫੀਸ਼ੀਅਲ ਇੰਟੈਲੀਜੈਂਸ (AI) ਨਾਲ ਜੁੜੀਆਂ ਅਹਿਮ ਤਕਨਾਲੋਜੀਆਂ, ਬੁਨਿਆਦੀ ਢਾਂਚੇ ਅਤੇ ਸਪਲਾਈ ਚੇਨ ਨੂੰ ਸੁਰੱਖਿਅਤ ਰੱਖਣ ਲਈ ਭਾਰਤ ਅਤੇ ਆਸਟ੍ਰੇਲੀਆ ਸਣੇ 10 ਦੇਸ਼ਾਂ ਨੇ ਅਮਰੀਕਾ ਦੀ ਅਗਵਾਈ ਹੇਠ ਹੋਏ ਇਤਿਹਾਸਕ 'ਸੈਨ ਫਰਾਂਸਿਸਕੋ ਐਲਾਨਨਾਮੇ' 'ਤੇ ਦਸਤਖ਼ਤ ਕੀਤੇ ਹਨ। 15 ਨਵੰਬਰ ਨੂੰ ਸੈਨ ਫਰਾਂਸਿਸਕੋ ਵਿਖੇ Pax Silica ਪਹਿਲਕਦਮੀ ਤਹਿਤ ਹੋਏ ਇਸ ਸਮਝੌਤੇ ਵਿੱਚ ਅਮਰੀਕਾ, ਭਾਰਤ ਅਤੇ ਆਸਟ੍ਰੇਲੀਆ ਤੋਂ ਇਲਾਵਾ ਇਜ਼ਰਾਈਲ, ਜਾਪਾਨ, ਦੱਖਣੀ ਕੋਰੀਆ, ਕਤਰ, ਸਿੰਗਾਪੁਰ, ਯੂ.ਏ.ਈ. ਅਤੇ ਬ੍ਰਿਟੇਨ ਸ਼ਾਮਲ ਹਨ।
ਇਸ ਐਲਾਨਨਾਮੇ ਤਹਿਤ ਸੈਂਸੇਟਿਵ ਤੇ ਜ਼ਰੂਰੀ ਟੈਕਨਾਲੌਜੀ ਜਿਵੇਂ ਸਾਫਟਵੇਅਰ, ਚਿੱਪ ਡਿਜ਼ਾਈਨ, ਮਟੀਰੀਅਲ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਜਿਵੇਂ ਬੰਦਰਗਾਹਾਂ, ਊਰਜਾ, ਕਮਿਊਨੀਕੇਸ਼ਨ ਤੇ ਡਿਜੀਟਲ ਪਲੇਟਫਾਰਮ ਨੂੰ ਦੁਸ਼ਮਣ ਤਾਕਤਾਂ ਜਾਂ ਗੈਰ-ਕਾਨੂੰਨੀ ਪਹੁੰਚ ਤੋਂ ਬਚਾਉਣ ਲਈ ਸਾਂਝੀ ਰਣਨੀਤੀ ਬਣਾਈ ਜਾਵੇਗੀ।
ਇਸ ਸਮਝੌਤੇ ਦਾ ਮੁੱਖ ਉਦੇਸ਼ ਸੈਮੀਕੰਡਕਟਰਾਂ ਅਤੇ ਦੁਰਲੱਭ ਖਣਿਜਾਂ ਲਈ ਕਿਸੇ ਇੱਕ ਦੇਸ਼ ਜਾਂ ਸੀਮਤ ਸਪਲਾਈ ਚੇਨ 'ਤੇ ਨਿਰਭਰਤਾ ਘਟਾਉਣਾ ਹੈ। ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ AI ਸੁਰੱਖਿਆ, ਨਵੀਨਤਾ ਨੀਤੀਆਂ ਅਤੇ ਸਪਲਾਈ ਚੇਨ ਹੱਬ ਵਿਕਸਤ ਕਰਨ ਵਾਸਤੇ 5 ਸਪੈਸ਼ਲ ਵਰਕਿੰਗ ਗਰੁੱਪ ਵੀ ਬਣਾਏ ਜਾਣਗੇ।
ਰਾਹੁਲ-ਅਖ਼ਿਲੇਸ਼ ਦੀ ਮੁਲਾਕਾਤ ਤੋਂ ਬਾਅਦ ਟਲੀ ਕਾਂਗਰਸ-ਸਪਾ ਦੀ ਮੀਟਿੰਗ
NEXT STORY