ਨਵੀਂ ਦਿੱਲੀ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਮੱਧ ਹਿਮਾਲਿਆ ਦੀਆਂ ਪਹਾੜੀ ਢਲਾਣਾਂ ’ਤੇ ਲਟਕਦੇ ਹੋਏ ਗਲੇਸ਼ੀਅਰਾਂ ਤੋਂ ਪੈਦਾ ਹੋਏ ਖ਼ਤਰੇ ਦੇ ਸਬੰਧ ’ਚ ਕੇਂਦਰ ਅਤੇ ਹੋਰਾਂ ਤੋਂ ਜਵਾਬ ਮੰਗਿਆ ਹੈ। ਐੱਨ. ਜੀ. ਟੀ. ਇਕ ਸੁਓ ਮੋਟੋ ਨੋਟਿਸ ਮਾਮਲੇ ’ਤੇ ਸੁਣਵਾਈ ਕਰ ਰਹੀ ਸੀ, ਜਿਸ ’ਚ ਉਸ ਨੇ ਇਕ ਅਖ਼ਬਾਰ ਦੀ ਰਿਪੋਰਟ ’ਤੇ ਗੌਰ ਕੀਤਾ, ਜਿਸ ’ਚ ਇਕ ਅਧਿਐਨ ਦਾ ਹਵਾਲਾ ਦਿੰਦੇ ਹੋਏ ਵਾਤਾਵਰਣ ਸਬੰਧੀ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ ਸੀ। ਐੱਨ. ਜੀ. ਟੀ. ਦੇ ਚੇਅਰਮੈਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਅਤੇ ਮਾਹਿਰ ਮੈਂਬਰ ਅਫਰੋਜ਼ ਅਹਿਮਦ ਦੀ ਬੈਂਚ ਨੇ 24 ਅਪ੍ਰੈਲ ਨੂੰ ਦਿੱਤੇ ਇਕ ਹੁਕਮ ’ਚ ਕਿਹਾ, “ਇਹ ਖ਼ਬਰ ਮੱਧ ਹਿਮਾਲਿਆ ’ਚ ਪਹਾੜੀ ਢਲਾਣਾਂ ’ਤੇ ਲਟਕਦੇ ਹੋਏ ਗਲੇਸ਼ੀਅਰ ਤੋਂ ਪੈਦਾ ਹੋਏ ਖ਼ਤਰੇ ਨਾਲ ਸਬੰਧਤ ਹੈ, ਜਿੱਥੇ ਪਹਾੜੀ ਢਲਾਣਾਂ ’ਤੇ ਲਟਕਦੇ ਅਸਥਿਰ ਗਲੇਸ਼ੀਅਰ ਤਬਾਹਕੁੰਨ ਬਣ ਸਕਣ ਵਾਲੇ ਬਰਫ਼ ਦੇ ਤੋਦੇ ਡਿੱਗਣ ਅਤੇ ਹੇਠਲੇ ਇਲਾਕਿਆਂ ’ਚ ਆਫ਼ਤਾਂ ਦਾ ਕਾਰਨ ਬਣ ਸਕਦੇ ਹਨ।”
ਬੈਂਚ ਨੇ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤੀ ਵਿਗਿਆਨ ਸੰਸਥਾਨ, ਭਾਰਤੀ ਤਕਨਾਲੋਜੀ ਸੰਸਥਾਨ, ਭੁਵਨੇਸ਼ਵਰ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ, ਚੰਡੀਗੜ੍ਹ ਦੇ 4 ਖੋਜਕਾਰਾਂ ਨੇ ਉੱਤਰਾਖੰਡ ਦੇ ਅਲਕਨੰਦਾ ਬੇਸਿਨ ’ਚ ਅਜਿਹੇ ਗਲੇਸ਼ੀਅਰਾਂ ਦਾ ਮੁਲਾਂਕਣ ਕੀਤਾ ਸੀ, ਜੋ ਗੰਗਾ ਦਾ ਇਕ ਮੁੱਖ ਮੂਲ ਖੇਤਰ ਹੈ। ਬੈਂਚ ਨੇ ਇਹ ਵੀ ਦੱਸਿਆ ਕਿ ਉਪਗ੍ਰਹਿ ਤਸਵੀਰਾਂ ਅਤੇ ‘ਐਲੀਵੇਸ਼ਨ ਮਾਡਲ’ ਦੀ ਵਰਤੋਂ ਕਰਦੇ ਹੋਏ, ਖੋਜਕਾਰਾਂ ਨੇ ਗਲੇਸ਼ੀਅਰ ਦੇ ਘੇਰੇ ’ਚ ਆਉਣ ਵਾਲੀ ਵੱਧ ਤੋਂ ਵੱਧ ਸੰਭਾਵੀ ਦੂਰੀ ਅਤੇ ਉਨ੍ਹਾਂ ਦੇ ਸੰਭਾਵੀ ਪ੍ਰਭਾਵ ਦਾ ਮੁਲਾਂਕਣ ਕੀਤਾ ਸੀ ਅਤੇ ਉਨ੍ਹਾਂ ਨੇ ਸਿੱਟਾ ਕੱਢਿਆ ਕਿ ਸਭ ਤੋਂ ਖ਼ਰਾਬ ਸਥਿਤੀ ’ਚ, ਪ੍ਰਵਾਹ ਉੱਤਰਾਖੰਡ ’ਚ ਮਾਨਾ, ਬਦਰੀਨਾਥ ਅਤੇ ਹਨੂਮਾਨ ਚੱਟੀ ਸਮੇਤ ਮੁੱਖ ਇਲਾਕਿਆਂ ਤੱਕ ਪਹੁੰਚ ਸਕਦੇ ਹਨ। ਬੈਂਚ ਨੇ ਕਿਹਾ, ‘‘ਉਪਰੋਕਤ ਜਵਾਬਦੇਹ ਪੱਖਾਂ ਨੂੰ ਅਗਲੀ ਸੁਣਵਾਈ ਦੀ ਤਰੀਕ (6 ਅਗਸਤ) ਤੋਂ ਘੱਟੋ-ਘੱਟ ਇਕ ਹਫ਼ਤਾ ਪਹਿਲਾਂ ਆਪਣਾ ਜਵਾਬ ਦਾਖ਼ਲ ਕਰਨ ਲਈ ਨੋਟਿਸ ਜਾਰੀ ਕੀਤਾ ਜਾਵੇ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੀ ਭਾਰਤ 'ਚ ਤਾਇਨਾਤ ਹੋਣਗੇ 3000 ਰੂਸੀ ਫੌਜੀ ਅਤੇ 5 ਜੰਗੀ ਬੇੜੇ, RELOS ਸਮਝੌਤੇ ਨੇ ਵਧਾਈ ਦੇਸ਼ ’ਚ ਹਲਚਲ!
NEXT STORY