ਸ਼੍ਰੀਨਗਰ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਇਸ ਸਾਲ ਦੀ ਸ਼ੁਰੂਆਤ 'ਚ 2 ਗੈਰ-ਸਥਾਨਕ ਮਜ਼ਦੂਰਾਂ ਦੇ ਕਤਲ 'ਚ ਸ਼ਾਮਲ ਇਕ ਦੋਸ਼ੀ ਦੀ ਜਾਇਦਾਦ ਬੁੱਧਵਾਰ ਨੂੰ ਕੁਰਕ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਫਰਵਰੀ 'ਚ ਸ਼ੱਲਾ ਕਦਲ, ਹੱਬਾ ਕਦਲ ਇਲਾਕੇ 'ਚ 2 ਗੈਰ-ਸਥਾਨਕ ਲੋਕਾਂ ਦੇ ਕਤਲ ਦੇ ਸਿਲਸਿਲੇ 'ਚ ਸ਼੍ਰੀਨਗਰ ਦੇ ਜਲਦਾਗਰ ਇਲਾਕੇ 'ਚ ਆਦਿਲ ਮੰਜੂਰ ਲਾਂਗੂ ਦੀ ਜਾਇਦਾਦ ਨੂੰ ਐੱਨ.ਆਈ.ਏ. ਦੇ ਅਧਿਕਾਰੀਆਂ ਨੇ ਕੁਰਕ ਕੀਤਾ ਹੈ।
ਇਹ ਵੀ ਪੜ੍ਹੋ : ਰੱਦ ਹੋ ਜਾਣਗੇ ਪੈਨ ਕਾਰਡ ਤੇ ਆਧਾਰ ਕਾਰਡ!
ਉਨ੍ਹਾਂ ਦੱਸਿਆ ਕਿ ਜਾਇਦਾਦ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਣ) ਐਕਟ (ਯੂਏਪੀਏ) ਦੀ ਧਾਰਾ 25 ਦੇ ਅਧੀਨ ਜ਼ਬਤ ਕੀਤਾ ਗਿਆ ਹੈ। 7 ਫਰਵਰੀ ਨੂੰ ਅੱਤਵਾਦੀਆਂ ਨੇ ਪੰਜਾਬ ਦੇ ਅੰਮ੍ਰਿਤਸਰ ਵਾਸੀ 2 ਮਜ਼ਦੂਰਾਂ ਅੰਮ੍ਰਿਤ ਪਾਲ ਸਿੰਘ ਅਤੇ ਰੋਹਿਤ ਮਸੀਹ 'ਤੇ ਨੇੜਿਓਂ ਗੋਲੀਆਂ ਚਲਾਈਆਂ, ਜਿਸ 'ਚ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਮਸੀਹ ਨੇ ਇਕ ਦਿਨ ਬਾਅਦ ਹਸਪਤਾਲ 'ਚ ਦਮ ਤੋੜ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਅਮਰੀਕਾ ਸਬੰਧ ਤੈਅ ਕਰਨਗੇ ਕਿ ਇਹ ਸਦੀ ਰੌਸ਼ਨੀ ਦੀ ਹੈ ਜਾਂ ਹਨੇਰੇ ਦੀ: ਮਾਈਕ ਵਾਲਟਜ਼
NEXT STORY