ਚੰਡੀਗੜ੍ਹ- ਹਰਿਆਣਾ 'ਚ ਕੋਰੋਨਾ ਵਾਇਰਸ ਨਾਲ 9 ਹੋਰ ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ 169 ਹੋ ਗਈ ਤੇ ਕੋਰੋਨਾ ਦੇ 390 ਨਵੇਂ ਮਾਮਲੇ ਦੇ ਨਾਲ ਪਾਜ਼ੇਟਿਵ ਲੋਕਾਂ ਦੀ ਗਿਣਤੀ 11,025 ਤੱਕ ਪਹੁੰਚ ਗਈ। ਸਿਹਤ ਵਿਭਾਗ ਨੇ ਦੱਸਿਆ ਕਿ ਫਰੀਦਾਬਾਦ 'ਚ ਪੰਜ ਲੋਕਾਂ ਦੀ ਮੌਤ ਹੋ ਗਈ। ਗੁੜਗਾਓਂ 'ਚ ਦੋ ਲੋਕਾਂ ਦੀ ਮੌਤ ਹੋ ਗਈ। ਰੇਵਾੜੀ 'ਚ ਵੀ ਕੋਰੋਨਾ ਨਾਲ ਇਕ ਵਿਅਕਤੀ ਦੀ ਮੌਤ ਹੋਈ ਤੇ ਝੱਜਰ 'ਚ ਵੀ ਇਕ ਮਰੀਜ਼ ਦੀ ਮੌਤ ਹੋ ਗਈ। ਹਰਿਆਣਾ 'ਚ ਕੋਵਿਡ-19 ਨਾਲ ਹੁਣ ਤੱਕ 169 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਗੁੜਗਾਓਂ ਤੇ ਫਰੀਦਾਬਾਦ ਜ਼ਿਲ੍ਹੇ ਤੋਂ ਕੋਰੋਨਾ ਦੇ ਕਰੀਬ 7,000 ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਵਰਤਮਾਨ ਵਿਚ ਕੋਰੋਨਾ ਦੇ 4940 ਮਾਮਲੇ ਹਨ ਜਦਕਿ ਠੀਕ ਹੋਣ ਤੋਂ ਬਾਅਦ 5916 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ।
ਕਾਂਗਰਸ ਚਾਹੁੰਦੀ ਸੀ ਮੋਦੀ ਮਿਲ ਕੇ ਰੂਬਰੂ ਕਰਨ ਚੀਨ 'ਤੇ ਬੈਠਕ, ਹੋਰ ਵਿਰੋਧੀ ਦਲ ਨਹੀਂ ਮੰਨੇ
NEXT STORY