ਲਖਨਊ- ਉੱਤਰ ਪ੍ਰਦੇਸ਼ ਦੇ 2 ਵੱਡੇ ਸ਼ਹਿਰਾਂ ਲਖਨਊ ਅਤੇ ਕਾਨਪੁਰ ਵਿਚਾਲੇ ਨਵੇਂ ਐਕਪ੍ਰੈੱਸ ਦੀ ਅੱਜ ਅਧਿਕਾਰਤ ਸ਼ੁਰੂਆਤ ਹੋ ਗਈ ਹੈ। ਕਰੀਬ 4200 ਕਰੋੜ ਰੁਪਏ ਦੀ ਲਾਗਤ ਨਾਲ ਬਣੇ 63 ਕਿਲੋਮੀਟਰ ਲੰਬੇ ਕਾਨਪੁਰ-ਲਖਨਊ ਐਕਸਪ੍ਰੈੱਸ ਵੇਅ ਦਾ ਸ਼ੁੱਭ ਆਰੰਭ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਅਜਿਹੀ ਗੱਲ ਕਹੀ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।
ਦਰਅਸਲ, ਐਕਸਪ੍ਰੈਸਵੇਅ ਦੇ ਉਦਘਾਟਨ ਸਮੇਂ ਆਪਣੇ ਭਾਸ਼ਣ 'ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ,"ਮੈਂ ਆਉਣ ਵਾਲੇ ਸਮੇਂ 'ਚ ਬਹੁਤ ਸਾਰੀਆਂ ਨਵੀਆਂ ਤਕਨਾਲੋਜੀਆਂ ਲਿਆਉਣ ਵਾਲਾ ਹਾਂ। ਮੈਂ ਰੋਪਵੇਅ ਅਤੇ ਕੇਬਲ ਕਾਰਾਂ ਲੈ ਕੇ ਆਇਆ ਹਾਂ। ਪਾਣੀ 'ਚ ਉਤਰਨ ਵਾਲਾ ਹਵਾਈ ਜਹਾਜ਼ ਵੀ ਮੈਂ ਲਿਆਇਆ ਸੀ ਅਤੇ ਸਮੁੰਦਰ 'ਚ ਉਤਰਿਆ ਸੀ...ਹੁਣ ਮੈਂ ਹਵਾ ਨਾਲ ਚੱਲਣ ਵਾਲੀਆਂ ਬੱਸਾਂ ਵੀ ਲਿਆਉਣ ਵਾਲਾ ਹਾਂ।" ਉਨ੍ਹਾਂ ਅੱਗੇ ਕਿਹਾ,"ਇਸਦੇ ਲਈ ਮੈਂ ਬਿਜਲੀ 'ਤੇ ਅਧਾਰਤ ਇਕ ਮਾਸ ਰੈਪਿਡ ਟ੍ਰਾਂਸਪੋਰਟ ਸਿਸਟਮ ਵਿਕਸਤ ਕਰਾਂਗਾ, ਜੋ ਮੇਰੇ ਅੰਡਰ ਆਉਂਦਾ ਹੈ। ਜਿਸ ਨਾਲ ਇਕ ਕੋਨੇ ਤੋਂ ਦੂਜੇ ਕੋਨੇ ਕਦੋਂ ਪਹੁੰਚੋਗੇ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ।''
ਕੇਂਦਰੀ ਮੰਤਰੀ ਗਡਕਰੀ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਮੌਜੂਦਗੀ 'ਚ ਅੱਜ ਓਨਾਵ ਦੇ ਨੇਵਰਨਾ ਪੜਰਿਖੁਰਦ ਤੋਂ ਇਸ ਐਕਸਪ੍ਰੈਸਵੇਅ ਦਾ ਉਦਘਾਟਨ ਕੀਤਾ ਗਿਆ। ਇਸ ਨਵੇਂ ਐਕਸਪ੍ਰੈੱਸ ਦੇ ਸ਼ੁਰੂ ਹੋਣ ਤੋਂ ਬਾਅਦ ਦੋਵਾਂ ਸ਼ਹਿਰਾਂ ਵਿਚਾਲੇ ਦੀ ਦੂਰੀ ਸਿਰਫ਼ 40 ਮਿੰਟਾਂ 'ਚ ਹੀ ਪੂਰੀ ਕੀਤੀ ਜਾਵੇਗੀ, ਜਿਸ ਲਈ ਹੁਣ ਤੱਕ 3 ਘੰਟਿਆਂ ਦਾ ਸਮਾਂ ਲੱਗ ਜਾਂਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਕਾਰਾਂ, ਕਾਸਮੈਟਿਕਸ ਸਣੇ ਕਈ ਚੀਜ਼ਾਂ ਹੋ ਜਾਣਗੀਆਂ ਸਸਤੀਆਂ ! ਭਲਕੇ ਤੋਂ ਭਾਰਤ-UK ਵਿਚਾਲੇ FTA ਲਾਗੂ
NEXT STORY