ਇਸਲਾਮਾਬਾਦ: ਗੁਆਂਢੀ ਮੁਲਕ ਪਾਕਿਸਤਾਨ ਵਿਚ 'ਹਰੇ ਕ੍ਰਿਸ਼ਨਾ' ਦੀ ਗੂੰਜ ਸੁਣਾਈ ਦਿੱਤੀ। ਇੱਥੇ ਵੱਸਦੇ ਘੱਟ ਗਿਣਤੀ ਹਿੰਦੂ ਭਾਈਚਾਰੇ ਨੇ ਬੀਤੇ ਦਿਨ ਭਗਵਾਨ ਜਗਨਨਾਥ ਦੀ ਰੱਥ ਯਾਤਰਾ ਕੱਢੀ। ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ਕਰਾਚੀ ਵਿੱਚ ਸੈਂਕੜੇ ਹਿੰਦੂ ਸ਼ਰਧਾਲੂਆਂ ਨੇ ਰੱਥ ਯਾਤਰਾ ਵਿੱਚ ਹਿੱਸਾ ਲਿਆ। ਕਰਾਚੀ ਦੀਆਂ ਸੜਕਾਂ 'ਤੇ ਜਦੋਂ ਰੱਥ ਯਾਤਰਾ ਨਿਕਲੀ ਤਾਂ ਉੱਥੋਂ ਲੰਘਦੇ ਰਾਹਗੀਰਾਂ ਨੇ ਇਸ ਸ਼ਾਨਦਾਰ ਰੱਥ ਯਾਤਰਾ ਦੇ ਦਰਸ਼ਨ ਕੀਤੇ।। ਇਸ ਦੌਰਾਨ ਭਗਵਾਨ ਜਗਨਨਾਥ ਦੇ ਸ਼ਰਧਾਲੂਆਂ ਨੇ ਪਾਕਿਸਤਾਨੀ ਝੰਡੇ ਵੀ ਲਹਿਰਾਏ।
ਪੜ੍ਹੋ ਇਹ ਅਹਿਮ ਖ਼ਬਰ- ਪੁਰੀ : ਭਗਵਾਨ ਜਗਨਨਾਥ ਮੰਦਰ 'ਚ 'ਪਹਾਂਡੀ' ਰਸਮ ਨਾਲ ਸ਼ੁਰੂ ਹੋਈ ਰੱਥ ਯਾਤਰਾ, ਪਹੁੰਚੇ ਲੱਖਾਂ ਸ਼ਰਧਾਲੂ (ਤਸਵੀਰਾਂ)
ਭਗਵਾਨ ਦੇ ਭਗਤ ਸੜਕਾਂ 'ਤੇ ਨੱਚ ਰਹੇ ਸਨ ਅਤੇ ਹਰੇ ਕ੍ਰਿਸ਼ਨ ਦੇ ਭਜਨ ਗਾ ਰਹੇ ਸਨ। ਕਰਾਚੀ ਦੀਆਂ ਸੜਕਾਂ 'ਤੇ ਲੋਕਾਂ ਦਾ ਉਤਸ਼ਾਹ ਦੇਖਣਯੋਗ ਸੀ। ਇਹ ਵੀਡੀਓ ਹਿਮੇਸ਼ ਚੌਹਾਨ ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਅਪਲੋਡ ਕੀਤਾ ਗਿਆ ਹੈ। ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰਾ ਆਪਣੀਆਂ ਧਾਰਮਿਕ ਪਰੰਪਰਾਵਾਂ ਅਤੇ ਤਿਉਹਾਰਾਂ ਨੂੰ ਕਈ ਇਤਿਹਾਸਕ ਮੰਦਰਾਂ ਵਿੱਚ ਬਹੁਤ ਉਤਸ਼ਾਹ ਨਾਲ ਮਨਾਉਂਦਾ ਹੈ।
ਪਾਕਿਸਤਾਨ ਵਿੱਚ ਹਿੰਦੂ ਭਾਈਚਾਰਾ ਹਰ ਸਾਲ ਜਗਨਨਾਥ ਰੱਥ ਯਾਤਰਾ ਕੱਢਦਾ ਹੈ। ਇਸ ਦੀ ਮੁੱਖ ਅਤੇ ਸਭ ਤੋਂ ਵੱਡੀ ਸ਼ੋਭਾ ਯਾਤਰਾ ਕਰਾਚੀ ਦੇ ਸ਼੍ਰੀ ਸਵਾਮੀਨਾਰਾਇਣ ਮੰਦਰ ਤੋਂ ਸ਼ੁਰੂ ਹੁੰਦੀ ਹੈ। ਸੈਂਕੜੇ ਸ਼ਰਧਾਲੂ ਫੁੱਲਾਂ ਨਾਲ ਸਜਾਏ ਰੱਥ ਨੂੰ ਖਿੱਚਣ, ਭਜਨ ਗਾਉਣ ਅਤੇ ਦੇਵਤਿਆਂ ਦੀ ਪੂਜਾ ਕਰਨ ਲਈ ਇਕੱਠੇ ਹੁੰਦੇ ਹਨ। ਇਹ ਸ਼ਾਨਦਾਰ ਸਮਾਗਮ, ਜਿਸ ਵਿੱਚ ਨੇੜਲੇ ਮਾਰੀ ਮਾਤਾ ਮੰਦਰ ਦੇ ਲੋਕ ਵੀ ਸ਼ਾਮਲ ਹੁੰਦੇ ਹਨ, ਸਥਾਨਕ ਘੱਟ ਗਿਣਤੀ ਭਾਈਚਾਰੇ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਧਾਰਮਿਕ ਪਰੰਪਰਾਵਾਂ ਨੂੰ ਦਰਸਾਉਂਦਾ ਹੈ। ਵਿਸ਼ਾਲ ਰੱਥ ਯਾਤਰਾ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਿਰਫ਼ 2 ਹਫ਼ਤਿਆਂ ਲਈ ਪੈਟਰੋਲ ਬਾਕੀ! ਗੁਆਂਢੀ ਮੁਲਕ 'ਚ ਮਚੀ ਹਾਹਾਕਾਰ
ਕਰਾਚੀ ਦਾ ਸ਼੍ਰੀ ਸਵਾਮੀਨਾਰਾਇਣ ਮੰਦਰ ਕਰਾਚੀ ਦੇ ਮੁਹੰਮਦ ਅਲੀ ਜਿਨਾਹ ਰੋਡ 'ਤੇ ਸਥਿਤ ਹੈ। ਇਹ ਮੰਦਰ 140 ਸਾਲ ਤੋਂ ਵੱਧ ਪੁਰਾਣਾ ਹੈ। ਇਹ ਪਾਕਿਸਤਾਨ ਦੇ ਸਭ ਤੋਂ ਪ੍ਰਮੁੱਖ ਅਤੇ ਸਭ ਤੋਂ ਵੱਡੇ ਹਿੰਦੂ ਕੰਪਲੈਕਸਾਂ ਵਿੱਚੋਂ ਇੱਕ ਹੈ। 1947 ਦੀ ਵੰਡ ਦੌਰਾਨ ਮੰਦਰ ਕੰਪਲੈਕਸ ਭਾਰਤ ਜਾਣ ਵਾਲੇ ਪ੍ਰਵਾਸੀਆਂ ਲਈ ਇੱਕ ਸ਼ਰਨਾਰਥੀ ਕੈਂਪ ਵਜੋਂ ਵੀ ਕੰਮ ਕਰਦਾ ਸੀ, ਜਿੱਥੇ ਪਾਕਿਸਤਾਨ ਦੇ ਸੰਸਥਾਪਕ, ਮੁਹੰਮਦ ਅਲੀ ਜਿਨਾਹ ਖੁਦ ਗਏ ਸਨ। ਜਗਨਨਾਥ ਰੱਥ ਯਾਤਰਾ ਤੋਂ ਇਲਾਵਾ, ਹੋਰ ਸਾਰੇ ਪ੍ਰਮੁੱਖ ਤਿਉਹਾਰ ਇੱਥੇ ਵੱਡੇ ਪੱਧਰ 'ਤੇ ਮਨਾਏ ਜਾਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਟੇ ਦਾ ਪੈ ਗਿਆ 'ਕਾਲ਼' ! ਖਾਲੀ ਹੋ ਗਈਆਂ ਮਿੱਲਾਂ, ਗੁਆਂਢੀ ਮੁਲਕ 'ਚ ਬਦ ਤੋਂ ਬਦਤਰ ਹੋਏ ਹਾਲਾਤ
NEXT STORY