ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਮਹਿਲਾ ਕਮਿਸ਼ਨ ਨੇ ਸੂਬੇ 'ਚ ਔਰਤਾਂ ਦੀ ਸੁਰੱਖਿਆ ਨੂੰ ਪੁਖ਼ਤਾ ਕਰਨ ਲਈ ਇੱਕ ਇਤਿਹਾਸਕ ਤੇ ਸਖ਼ਤ ਫੈਸਲਾ ਲਿਆ ਹੈ। ਕਮਿਸ਼ਨ ਨੇ ਜਿਮ, ਡਾਂਸ ਕਲਾਸਾਂ, ਕੋਚਿੰਗ ਸੈਂਟਰਾਂ ਤੇ ਬੁਟੀਕ ਲਈ 9-ਸੂਤਰੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਦਾ ਮਕਸਦ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਰੋਕਣਾ ਹੈ।
ਮੁੱਖ ਨਿਰਦੇਸ਼ਾਂ 'ਤੇ ਇੱਕ ਨਜ਼ਰ:
•ਡਾਂਸ ਤੇ ਜਿਮ ਸੈਂਟਰ: ਹੁਣ ਕੁੜੀਆਂ ਨੂੰ ਡਾਂਸ ਸਿਖਾਉਣ ਲਈ ਮਹਿਲਾ ਅਧਿਆਪਕ ਦਾ ਹੋਣਾ ਲਾਜ਼ਮੀ ਹੋਵੇਗਾ। ਇਸੇ ਤਰ੍ਹਾਂ ਮਹਿਲਾ ਜਿਮ ਤੇ ਯੋਗਾ ਸੈਂਟਰਾਂ ਵਿੱਚ ਸਿਰਫ਼ ਮਹਿਲਾ ਟ੍ਰੇਨਰ ਹੀ ਹੋਣੀਆਂ ਚਾਹੀਦੀਆਂ ਹਨ।
•ਬੁਟੀਕ ਤੇ ਕੱਪੜਿਆਂ ਦੀਆਂ ਦੁਕਾਨਾਂ: ਬੁਟੀਕ 'ਤੇ ਮਹਿਲਾ ਗਾਹਕਾਂ ਦੇ ਕੱਪੜਿਆਂ ਦਾ ਨਾਪ ਸਿਰਫ਼ ਮਹਿਲਾ ਟੇਲਰ ਹੀ ਲੈ ਸਕੇਗੀ। ਔਰਤਾਂ ਦੇ ਕੱਪੜੇ ਵੇਚਣ ਵਾਲੀਆਂ ਦੁਕਾਨਾਂ 'ਤੇ ਵੀ ਮਹਿਲਾ ਕਰਮਚਾਰੀਆਂ ਦੀ ਨਿਯੁਕਤੀ ਲਾਜ਼ਮੀ ਕਰ ਦਿੱਤੀ ਗਈ ਹੈ।
•ਸੀਸੀਟੀਵੀ ਅਤੇ ਵੈਰੀਫਿਕੇਸ਼ਨ: ਸਾਰੇ ਜਿਮ, ਕੋਚਿੰਗ ਸੈਂਟਰਾਂ ਅਤੇ ਬੁਟੀਕ ਵਿੱਚ ਡੀਵੀਆਰ (DVR) ਸਹਿਤ ਸਰਗਰਮ ਸੀਸੀਟੀਵੀ ਕੈਮਰੇ ਹੋਣੇ ਚਾਹੀਦੇ ਹਨ। ਜਿਮ ਵਿੱਚ ਦਾਖਲੇ ਸਮੇਂ ਆਧਾਰ ਕਾਰਡ ਜਾਂ ਪਛਾਣ ਪੱਤਰ ਦੀ ਕਾਪੀ ਜਮ੍ਹਾਂ ਕਰਵਾਉਣੀ ਹੋਵੇਗੀ ਅਤੇ ਸਟਾਫ ਦੀ ਪੁਲਸ ਵੈਰੀਫਿਕੇਸ਼ਨ ਕਰਵਾਉਣੀ ਵੀ ਲਾਜ਼ਮੀ ਹੋਵੇਗੀ।
•ਸਕੂਲ ਬੱਸਾਂ ਅਤੇ ਕੋਚਿੰਗ ਸੈਂਟਰ: ਸਕੂਲ ਬੱਸਾਂ ਵਿੱਚ ਮਹਿਲਾ ਸੁਰੱਖਿਆ ਕਰਮਚਾਰੀ ਜਾਂ ਮਹਿਲਾ ਅਧਿਆਪਕ ਦਾ ਹੋਣਾ ਜ਼ਰੂਰੀ ਹੈ। ਕੋਚਿੰਗ ਸੈਂਟਰਾਂ ਵਿੱਚ ਸੀਸੀਟੀਵੀ ਦੇ ਨਾਲ-ਨਾਲ ਔਰਤਾਂ ਲਈ ਵੱਖਰੇ ਵਾਸ਼ਰੂਮ ਦੀ ਵਿਵਸਥਾ ਕਰਨੀ ਹੋਵੇਗੀ।
ਕਿਉਂ ਲਿਆ ਗਿਆ ਇਹ ਫੈਸਲਾ?
ਇਹ ਫੈਸਲਾ ਕਾਨਪੁਰ ਦੇ ਸੀਨੀਅਰ ਵਕੀਲ ਪ੍ਰਵੀਨ ਫਾਈਟਰ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਲਿਆ ਗਿਆ ਹੈ। ਕਮਿਸ਼ਨ ਅਨੁਸਾਰ ਜਿਮ ਅਤੇ ਡਾਂਸ ਕਲਾਸਾਂ ਵਰਗੀਆਂ ਥਾਵਾਂ 'ਤੇ ਔਰਤਾਂ ਨਾਲ ਸਬੰਧਤ ਅਪਰਾਧਾਂ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਹ ਸਖ਼ਤ ਕਦਮ ਚੁੱਕੇ ਗਏ ਹਨ। ਮਹਿਲਾ ਕਮਿਸ਼ਨ ਨੇ ਸਾਰੇ ਜ਼ਿਲ੍ਹਾ ਮੈਜਿਸਟ੍ਰੇਟਾਂ (DMs) ਅਤੇ ਮੁੱਖ ਸਕੱਤਰ ਨੂੰ ਇਹ ਹੁਕਮ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ
NEXT STORY