ਬੈਂਗਲੁਰੂ- 22 ਅਪ੍ਰੈਲ 2025 ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਅਤੇ ਉਸ ਦੇ ਆਸ-ਪਾਸ ਕੁਝ ਚੀਨੀ ਸੈਟੇਲਾਈਟਾਂ ਦੇ ਘੱਟੋ-ਘੱਟ 37 ਅਸਾਧਾਰਨ ਔਰਬਿਟਲ ਮੈਨੂਵਰ ਦਰਜ ਕੀਤੇ ਗਏ ਸਨ। ਥ੍ਰਸਟਰ ਅਤੇ ਪ੍ਰੋਪਲਸ਼ਨ ਸਿਸਟਮ ਦੀ ਮਦਦ ਨਾਲ ਸੈਟੇਲਾਈਟਾਂ ਦੀ ਗਤੀ ਜਾਂ ਦਿਸ਼ਾ ਬਦਲਣ ਨੂੰ ਮੈਨੂਵਰ ਕਿਹਾ ਜਾਂਦਾ ਹੈ।
ਪੁਲਾੜ ਨਿਗਰਾਨੀ ਅਤੇ ਖੁਫੀਆ ਕੰਪਨੀ ਦਿਗਾਂਤਰਾ ਦੇ ਵਿਸ਼ਲੇਸ਼ਣ ਅਨੁਸਾਰ ਅਸਾਧਾਰਨ ਮੈਨੂਵਰ ਗਤੀਵਿਧੀਆਂ ਹਮਲੇ ਤੋਂ ਲਗਭਗ 6 ਦਿਨ ਪਹਿਲਾਂ ਸ਼ੁਰੂ ਹੋਈਆਂ ਸਨ। 16 ਅਪ੍ਰੈਲ 2025 ਨੂੰ ਚੀਨੀ ਉਪਗ੍ਰਹਿ ਯਾਓਗਾਨ-35 01ਏ ਨੇ ਆਪਣੀ ਔਰਬਿਟ ਬਦਲੀ, ਜਿਸ ਨਾਲ ਪਹਿਲਗਾਮ ਖੇਤਰ ਦੇ ਉੱਪਰੋਂ ਇਸ ਦੇ ਲੰਘਣ ਦੀ ਦਰ ਦੁੱਗਣੀ ਹੋ ਗਈ।
ਹਮਲੇ ਦੇ ਦਿਨ 2 ਸੈਟੇਲਾਈਟਾਂ ਵਲੋਂ ਮੈਨੂਵਰ : ਦਿਗਾਂਤਰਾ ਦੇ ਵਿਸ਼ਲੇਸ਼ਣ ਅਨੁਸਾਰ ਹਮਲੇ ਦੇ ਦਿਨ ਦੋ ਚੀਨੀ ਸੈਟੇਲਾਈਟਾਂ ਯਾਓਗਾਨ-39 01ਬੀ ਅਤੇ ਯਾਓਗਾਨ-39 01ਸੀ ਨੇ ਸ਼ਾਮ ਸਮੇਂ ਔਰਬਿਟਲ ਮੈਨੂਵਰ ਕੀਤੇ। ਇਨ੍ਹਾਂ ਔਰਬਿਟਲ ਤਬਦੀਲੀਆਂ ਨਾਲ ਪਹਿਲਗਾਮ ਦੇ ਉੱਪਰ ਨਿਗਰਾਨੀ ਦੇ ਮੌਕੇ ਅਚਾਨਕ ਵਧ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਰਾਲੀ ਦੇ ਢੇਰ 'ਚੋਂ ਨਿਕਲਿਆ ਨੋਟਾਂ ਦਾ ਖ਼ਜ਼ਾਨਾ ! ਨਾਗਪੁਰ ਲੁੱਟ ਦੇ 3.74 ਕਰੋੜ ਖੇਤ 'ਚੋਂ ਬਰਾਮਦ
NEXT STORY