ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਯੋਗੀ ਸਰਕਾਰ ਨੇ ਵੱਡਾ ਕਦਮ ਚੁੱਕਦਿਆਂ 28 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਫੇਰਬਦਲ ਤਹਿਤ ਸੂਬੇ ਦੇ ਕਈ ਪ੍ਰਮੁੱਖ ਜ਼ਿਲ੍ਹਿਆਂ ਤੇ ਪੁਲਸ ਕਮਿਸ਼ਨਰੇਟਾਂ ਵਿੱਚ ਨਵੇਂ ਅਧਿਕਾਰੀ ਤਾਇਨਾਤ ਕੀਤੇ ਗਏ ਹਨ।

ਮੁੱਖ ਪੁਲਸ ਕਮਿਸ਼ਨਰਾਂ ਦੀਆਂ ਬਦਲੀਆਂ:
-ਨੋਇਡਾ ਅਤੇ ਗਾਜ਼ੀਆਬਾਦ: ਨੋਇਡਾ ਦੀ ਪੁਲਸ ਕਮਿਸ਼ਨਰ ਲਕਸ਼ਮੀ ਸਿੰਘ ਦਾ ਤਬਾਦਲਾ ਕਰ ਕੇ ਉਨ੍ਹਾਂ ਨੂੰ ਗਾਜ਼ੀਆਬਾਦ ਦਾ ਨਵਾਂ ਪੁਲਿਸ ਕਮਿਸ਼ਨਰ ਬਣਾਇਆ ਗਿਆ ਹੈ। ਉਨ੍ਹਾਂ ਦੀ ਜਗ੍ਹਾ ਜੇ. ਰਵਿੰਦਰ ਗੌੜ ਨੋਇਡਾ ਦੇ ਨਵੇਂ ਪੁਲਿਸ ਕਮਿਸ਼ਨਰ ਹੋਣਗੇ।

-ਪ੍ਰਯਾਗਰਾਜ ਅਤੇ ਵਾਰਾਣਸੀ: ਮੋਹਿਤ ਅਗਰਵਾਲ ਨੂੰ ਪ੍ਰਯਾਗਰਾਜ ਦਾ ਪੁਲਿਸ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜਦਕਿ ਕਿਰਨ ਐਸ. ਨੂੰ ਵਾਰਾਣਸੀ ਦਾ ਨਵਾਂ ਪੁਲਸ ਕਮਿਸ਼ਨਰ ਬਣਾਇਆ ਗਿਆ ਹੈ।

ਹੋਰ ਉੱਚ ਅਧਿਕਾਰੀਆਂ ਦੀਆਂ ਨਵੀਆਂ ਜ਼ਿੰਮੇਵਾਰੀਆਂ:
-ਡੀ.ਆਈ.ਜੀ. ਪੱਧਰ: ਆਗਰਾ ਦੇ ਡੀ.ਆਈ.ਜੀ. ਸ਼ੈਲੇਂਦਰ ਕੁਮਾਰ ਪਾਂਡੇ ਨੂੰ ਹੁਣ ਅਲੀਗੜ੍ਹ ਦਾ ਡੀ.ਆਈ.ਜੀ. ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਆਸ਼ੀਸ਼ ਤਿਵਾੜੀ ਨੂੰ ਸਹਾਰਨਪੁਰ ਦਾ ਡੀ.ਆਈ.ਜੀ. ਨਿਯੁਕਤ ਕੀਤਾ ਗਿਆ ਹੈ।
-ਐਸ.ਐਸ.ਪੀ. ਪੱਧਰ: ਅਯੁੱਧਿਆ ਦੇ ਸੀਨੀਅਰ ਪੁਲਸ ਕਪਤਾਨ ਡਾ. ਗੌਰਵ ਗ੍ਰੋਵਰ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਮੁਰਾਦਾਬਾਦ ਦਾ ਐਸ.ਐਸ.ਪੀ. ਲਗਾਇਆ ਗਿਆ ਹੈ। ਹੁਣ ਸਤਪਾਲ ਅਯੁੱਧਿਆ ਦੇ ਨਵੇਂ ਐਸ.ਐਸ.ਪੀ. ਹੋਣਗੇ।
ਜੈਸ਼ ਦਾ ਸ਼ੱਕੀ ਮੈਂਬਰ ਗ੍ਰਿਫ਼ਤਾਰ, ਹਵਾਈ ਫ਼ੌਜ ਸਟੇਸ਼ਨ 'ਤੇ ਹਮਲੇ ਦੀ ਰਚੀ ਸੀ ਸਾਜਿਸ਼
NEXT STORY