ਨੈਸ਼ਨਲ ਡੈਸਕ: ਇੰਡੀਗੋ ਫਲਾਈਟ ਪਿਛਲੇ ਕਈ ਦਿਨਾਂ ਤੋਂ ਆਪਣੇ ਯਾਤਰੀਆਂ ਦੇ ਅਜੀਬੋ-ਗਰੀਬ ਕਾਰਨਾਮੇ ਕਾਰਨ ਸੁਰਖੀਆਂ 'ਚ ਹੈ। ਹੁਣ ਇੰਡੀਗੋ ਫਲਾਈਟ ਦਾ ਇਕ ਹੋਰ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪਿਛਲੇ ਸਾਲ 10 ਦਸੰਬਰ ਨੂੰ ਇੰਡੀਗੋ ਦੀ ਫਲਾਈਟ ਵਿਚ ਇਕ ਯਾਤਰੀ ਨੇ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ ਸੀ। ਇਹ ਜਹਾਜ਼ ਚੇਨੰਈ ਤੋਂ ਤਿਰੂਚਿਰਾਪੱਲੀ ਜਾ ਰਿਹਾ ਸੀ। ਹਾਲਾਂਕਿ, ਏਅਰਲਾਈਨ ਨੇ ਇਸ ਵੱਡੀ ਲਾਪਰਵਾਹੀ 'ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਯਾਤਰੀ ਦੀ ਮੁਆਫ਼ੀ ਨੂੰ ਸਵੀਕਾਰ ਕਰ ਲਿਆ। ਦੱਸ ਦੇਈਏ ਕਿ ਯਾਤਰੀ ਦੀ ਇਸ ਹਰਕਤ ਕਾਰਨ ਫਲਾਈਟ ਨੂੰ 2 ਘੰਟੇ ਦੀ ਦੇਰੀ ਹੋਈ ਅਤੇ ਦੇਰੀ ਤੋਂ ਬਾਅਦ ਇੰਡੀਗੋ 6E-7339 ਫਲਾਈਟ ਨੇ ਪ੍ਰੈਸ਼ਰਾਈਜ਼ੇਸ਼ਨ ਜਾਂਚ ਤੋਂ ਤੁਰੰਤ ਬਾਅਦ ਉਡਾਨ ਭਰੀ।
ਇਹ ਖ਼ਬਰ ਵੀ ਪੜ੍ਹੋ - ਮੁਫ਼ਤ ਬਿਜਲੀ ਵਾਲੇ ਸਾਵਧਾਨ, ਜੇ ਕੀਤਾ ਇਹ ਕੰਮ ਤਾਂ ਬੰਦ ਹੋ ਸਕਦੀ ਹੈ ਸਹੂਲਤ!
ਹਾਲਾਂਕਿ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਜਾਂਚ ਦੇ ਹੁਕਮ ਦਿੱਤੇ ਹਨ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ 10 ਦਸੰਬਰ ਨੂੰ ਵਾਪਰੀ ਜਦੋਂ ਚੇਨੰਈ ਤੋਂ ਤਿਰੂਚਿਰਾਪੱਲੀ ਜਾ ਰਹੀ ਇੰਡੀਗੋ ਦੀ ਉਡਾਣ 6E-7339 'ਚ ਇਕ ਯਾਤਰੀ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿੱਤਾ ਸੀ, ਜਿਸ ਤੋਂ ਬਾਅਦ ਜਹਾਜ਼ 'ਚ ਹਫੜਾ-ਦਫੜੀ ਮਚ ਗਈ।
ਇਹ ਖ਼ਬਰ ਵੀ ਪੜ੍ਹੋ - ਸਿੱਖਿਆ ਮੰਤਰੀ ਦਾ ਅਹਿਮ ਐਲਾਨ, ਸਰਕਾਰੀ ਅਧਿਆਪਕਾਂ ਦੀਆਂ ਸਾਰੀਆਂ ਅਸਾਮੀਆਂ 'ਤੇ ਹੋਵੇਗੀ ਭਰਤੀ
ਇੱਥੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੰਕਰ ਮਿਸ਼ਰਾ ਨਾਂ ਦੇ ਯਾਤਰੀ ਨੇ ਫਲਾਈਟ ਵਿਚ ਆਪਣੇ ਨਾਲ ਬੈਠੀ ਬਜ਼ੁਰਗ ਔਰਤ 'ਤੇ ਪਿਸ਼ਾਬ ਕਰ ਦਿੱਤਾ ਸੀ, ਜਿਸ ਤੋਂ ਬਾਅਦ ਹੁਣ ਉਹ ਪੁਲਸ ਦੀ ਹਿਰਾਸਤ 'ਚ ਹੈ। 26 ਨਵੰਬਰ ਨੂੰ ਉਸ ਨੇ ਏਅਰ ਇੰਡੀਆ ਦੀ ਫਲਾਈਟ ਦੀ ਬਿਜ਼ਨੈੱਸ ਕਲਾਸ ਵਿਚ ਨਸ਼ੇ ਦੀ ਹਾਲਤ ਵਿਚ 70 ਸਾਲਾ ਔਰਤ 'ਤੇ ਕਥਿਤ ਤੌਰ 'ਤੇ ਪਿਸ਼ਾਬ ਕਰ ਦਿੱਤਾ ਸੀ। ਮਹਿਲਾ ਵੱਲੋਂ ਏਅਰ ਇੰਡੀਆ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਸ ਨੇ ਸ਼ੰਕਰ ਮਿਸ਼ਰਾ ਨੂੰ 4 ਜਨਵਰੀ ਨੂੰ ਹਿਰਾਸਤ 'ਚ ਲੈ ਲਿਆ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਛੇੜਖਾਨੀ ਤੋਂ ਪ੍ਰੇਸ਼ਾਨ ਵਿਦਿਆਰਥਣ ਨੇ ਚੁੱਕਿਆ ਖ਼ੌਫਨਾਕ ਕਦਮ, ਗਲ਼ ਲਾਈ ਮੌਤ
NEXT STORY