ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਪਤੰਜਲੀ ਦੇ ਦੇਸੀ ਘਿਓ ਦੀ ਗੁਣਵੱਤਾ ਨੂੰ ਲੈ ਕੇ ਉੱਠੇ ਸਵਾਲਾਂ ਵਿਚਾਲੇ ਯੋਗ ਗੁਰੂ ਬਾਬਾ ਰਾਮਦੇਵ ਨੇ ਬੁੱਧਵਾਰ ਨੂੰ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ’ਚ ਪ੍ਰੈੱਸ ਕਾਨਫਰੰਸ ਕਰ ਕੇ ਕੰਪਨੀ ਦਾ ਪੱਖ ਰੱਖਿਆ। ਉਨ੍ਹਾਂ ਨੇ ਪਤੰਜਲੀ ਘਿਓ ’ਚ ਮਿਲਾਵਟ ਦੇ ਦੋਸ਼ਾਂ ਨੂੰ 100 ਫੀਸਦੀ ਝੂਠਾ ਦੱਸਦਿਆਂ ਕਿਹਾ ਕਿ ਉਤਪਾਦ ਦੀ ਦੁਨੀਆ ਦੀ ਕਿਸੇ ਵੀ ਅਧਿਕਾਰਤ ਲੈਬ ’ਚ ਜਾਂਚ ਕਰਵਾਈ ਜਾ ਸਕਦੀ ਹੈ। ਰਾਮਦੇਵ ਨੇ ਦੋਸ਼ ਲਾਇਆ ਕਿ ਪਤੰਜਲੀ ਦੀ ਵਧਦੀ ਕਾਰੋਬਾਰੀ ਮੌਜੂਦਗੀ ਤੋਂ ਪ੍ਰੇਸ਼ਾਨ ਵਿਦੇਸ਼ੀ ਬਹੁ-ਰਾਸ਼ਟਰੀ ਕੰਪਨੀਆਂ ਉਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ : 'ਗਰਬੇ ’ਚ ਇਕੱਲੇ ਨਾ ਆਉਣ ਮੁਸਲਿਮ ਨੌਜਵਾਨ, ਭੈਣ-ਬੇਟੀਆਂ ਨੂੰ ਵੀ...', MLA ਸ਼ਰਮਾ ਦਾ ਵਿਵਾਦਪੂਰਨ ਬਿਆਨ
ਰਾਮਦੇਵ ਨੇ ਕਿਹਾ ਕਿ ਪਤੰਜਲੀ ਦੇਸੀ ਘਿਓ ’ਚ ਹੱਡੀ, ਚਰਬੀ, ਵਨਸਪਤੀ ਤੇਲ ਜਾਂ ਵਨਸਪਤੀ ਘਿਓ ਮਿਲਾਉਣ ਦਾ ਦੋਸ਼ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਕਿਹਾ ਕਿ ਕੰਪਨੀ ਆਪਣੇ ਉਤਪਾਦਾਂ ਦੀ ਗੁਣਵੱਤਾ ਨੂੰ ਲੈ ਕੇ ਲਗਾਤਾਰ ਜਾਂਚ ਕਰਵਾਉਂਦੀ ਹੈ ਅਤੇ ਉਸ ਦੇ ਘਿਓ ਦੇ ਨਮੂਨੇ ਹਾਲੇ ਤੱਕ ਕਿਸੇ ਵੀ ਅਧਿਕਾਰਤ ਲੈਬ ’ਚ ਅਸਫਲ ਨਹੀਂ ਹੋਏ ਹਨ। ਪਤੰਜਲੀ ਘਿਓ ਦੇ ਇਕ ਨਮੂਨੇ ਦੇ ਰੁਦਰਪੁਰ ਸਥਿਤ ਸਰਕਾਰੀ ਪ੍ਰਯੋਗਸ਼ਾਲਾ ’ਚ ਮਾਪਦੰਡਾਂ ’ਤੇ ਖਰਾ ਨਾ ਉਤਰਨ ਨਾਲ ਜੁੜੇ ਮਾਮਲੇ ’ਤੇ ਰਾਮਦੇਵ ਨੇ ਜਾਂਚ ਪ੍ਰਕਿਰਿਆ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਕ ਨਮੂਨੇ ਦੀ ਗਲਤ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਜਾਂਚ ਕਰ ਕੇ ਪਤੰਜਲੀ ਦੇ ਗਾਂ ਦੇ ਘਿਓ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ : ਭਾਜਪਾ ਨੇ ਕੀਤਾ ਸੂਬਾ ਇੰਚਾਰਜਾਂ ਦਾ ਐਲਾਨ ! ਜਾਣੋ ਕਿਸ-ਕਿਸ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਬਿਕਰੀ ’ਤੇ ਅਸਰ ਨਾ ਪੈਣ ਦਾ ਦਾਅਵਾ
ਰਾਮਦੇਵ ਨੇ ਦਾਅਵਾ ਕੀਤਾ ਕਿ ਵਿਵਾਦ ਦੇ ਬਾਵਜੂਦ ਪਤੰਜਲੀ ਘਿਓ ਦੀ ਵਿਕਰੀ ’ਚ ਕੋਈ ਗਿਰਾਵਟ ਨਹੀਂ ਆਈ ਹੈ ਬਲਕਿ ਵਿਕਰੀ ਵਧੀ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦਾ ਭਰੋਸਾ ਕੰਪਨੀ ਦੇ ਨਾਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ ਵਲੋਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੋਦੀ ਸਰਕਾਰ ਦੇ ਮੰਤਰੀ ਮੰਡਲ ਦਾ 2 ਦਿਨਾ ਮੰਥਨ ਸੈਸ਼ਨ ਸ਼ੁਰੂ, ਸੁਧਾਰਾਂ 'ਤੇ ਹੋਵੇਗੀ ਚਰਚਾ
NEXT STORY