ਨਵੀਂ ਦਿੱਲੀ - ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੰਦੇ ਹੋਏ ਪੈਟਰੋਲ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ ਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ 8 ਰੁਪਏ ਘੱਟ ਗਈ ਹੈ। ਅੱਜ ਕੈਬਨਿਟ ਬੈਠਕ 'ਚ ਵੈਟ ਨੂੰ ਘੱਟ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਤੋਂ ਬਾਅਦ ਪੈਟਰੋਲ 8 ਰੁਪਏ ਸਸਤਾ ਹੋ ਗਿਆ ਹੈ। ਦਿੱਲੀ ਸਰਕਾਰ ਨੇ ਬੈਠਕ 'ਚ ਪੈਟਰੋਲ 'ਤੇ ਲੱਗਣ ਵਾਲੇ ਵੈਟ ਨੂੰ 30 ਫ਼ੀਸਦੀ ਘੱਟ ਕਰਕੇ 19.40 ਫ਼ੀਸਦੀ ਕਰ ਦਿੱਤਾ ਹੈ। ਦਿੱਲੀ ਵਿੱਚ ਮੌਜੂਦਾ ਸਮੇਂ ਪੈਟਰੋਲ 103 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਜਿਹੜਾ ਕਿ ਹੁਣ ਵੈਟ ਦੀ ਕਟੌਤੀ ਤੋਂ ਬਾਅਦ 95 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਹ ਨਵੀਆਂ ਦਰਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ।
ਇਹ ਵੀ ਪੜ੍ਹੋ : 1 ਦਸੰਬਰ ਤੋਂ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ, ਜਾਣਕਾਰੀ ਨਾ ਹੋਣ 'ਤੇ ਹੋ ਸਕਦੈ ਨੁਕਸਾਨ
ਦੱਸ ਦੇਈਏ ਕਿ ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਅਸੀਂ ਵੈਟ ਘਟਾਵਾਂਗੇ, ਹਿਸਾਬ-ਕਿਤਾਬ ਚੱਲ ਰਿਹਾ ਹੈ, ਅਸੀਂ ਜੋ ਵੀ ਕਰਾਂਗੇ, ਠੋਸ ਕਰਾਂਗੇ। ਸੀਐਮ ਨੇ ਕਿਹਾ ਸੀ ਕਿ ਡਿਪਟੀ ਸੀਐਮ ਮਨੀਸ਼ ਸਿਸੋਦੀਆ ਵੀ ਇਸ ਦੀ ਜਾਂਚ ਕਰ ਰਹੇ ਹਨ ਅਤੇ ਜਲਦੀ ਹੀ ਕੋਈ ਫੈਸਲਾ ਲਿਆ ਜਾਵੇਗਾ। ਹਾਲਾਂਕਿ ਹੁਣ ਤੱਕ ਯੂਪੀ ਅਤੇ ਹਰਿਆਣਾ ਵਿੱਚ ਵੈਟ ਘੱਟ ਕੀਤਾ ਗਿਆ ਹੈ ਪਰ ਦਿੱਲੀ ਵਿੱਚ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਇਹ ਵੀ ਪੜ੍ਹੋ : ਇਮਰਾਨ ਸਰਕਾਰ 'ਚ ਪਾਕਿਸਤਾਨ 'ਤੇ 70 ਫ਼ੀਸਦੀ ਵਧਿਆ ਕਰਜ਼ਾ, 50 ਟ੍ਰਿਲਿਅਨ ਰੁਪਏ ਦਾ ਕਰਜ਼ਦਾਰ ਹੋਇਆ ਦੇਸ਼
ਇਸ ਸਾਲ ਦੀ ਸ਼ੁਰੂਆਤ ਤੋਂ ਬਾਅਦ ਤੋਂ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੇਸ਼ ਵਿਚ ਤੇਲ ਦੀਆਂ ਕੀਮਤਾਂ ਨੇ ਆਪਣੇ ਹੁਣ ਤੱਕ ਦੇ ਰਿਕਾਰਡ ਪੱਧਰ ਨੂੰ ਵੀ ਛੋਹਿਆ ਹੈ। ਕਈ ਦਿਨਾਂ ਦੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ ਦਾ ਸੇਕ ਘਟਾਉਣ ਲਈ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ 5 ਫ਼ੀਸਦੀ ਅਤੇ 10 ਫ਼ੀਸਦੀ ਘੱਟ ਕਰ ਦਿੱਤੀ ਸੀ ਜਿਸ ਤੋਂ ਬਾਅਦ ਜਨਤਾ ਨੂੰ ਕੁਝ ਰਾਹਤ ਮਿਲੀ ਸੀ। ਕੇਂਦਰ ਸਰਕਾਰ ਦੇ ਫ਼ੈਸਲੇ ਤੋਂ ਬਾਅਦ ਜ਼ਿਆਦਾਤਰ ਐਨਡੀਏ ਸ਼ਾਸਤ ਸੂਬਿਆਂ ਨੇ ਵੀ ਆਪਣੇ ਸੂਬੇ ਵਿਚ ਪੈਟਰੋਲ-ਡੀਜ਼ਲ ਉੱਤੇ ਲੱਗਣ ਵਾਲੇ ਵੈਟ ਨੂੰ ਘੱਟ ਕਰ ਦਿੱਤਾ ਸੀ। ਕੁਝ ਦਿਨਾਂ ਬਾਅਦ ਪੰਜਾਬ, ਰਾਜਸਥਾਨ ਅਤੇ ਛੱਤੀਸਗੜ੍ਹ ਦੀ ਕਾਂਗਰਸ ਸਰਕਾਰ ਨੇ ਵੀ ਫ਼ੈਸਲਾ ਲੈਂਦੇ ਹੋਏ ਜਨਤਾ ਨੂੰ ਰਾਹਤ ਦਿੱਤੀ ਸੀ।
ਇਹ ਵੀ ਪੜ੍ਹੋ : ਯੂ.ਕੇ. ਵਿਚ ਰਹਿ ਰਹੇ 13 ਲੱਖ ਭਾਰਤੀਆਂ ਦੀ ਨਾਗਰਿਕਤਾ 'ਤੇ ਗਹਿਰਾਇਆ ਸੰਕਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪਹਿਲੇ ਹੀ ਦਿਨ ਵਾਦ-ਵਿਵਾਦ ’ਚ ਘਿਰੇ ਟਵਿਟਰ ਦੇ ਨਵੇਂ CEO ਪਰਾਗ, ਜਾਣੋ ਕੀ ਹੈ ਮਾਮਲਾ
NEXT STORY