ਨਵੀਂ ਦਿੱਲੀ- ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਗਲੇ ਹਫਤੇ ਇਟਲੀ ਦੇ ਰੇਜੀਓ ਕੈਲਾਬ੍ਰੀਆ ’ਚ ਜੀ 7 ਦੇਸ਼ਾਂ ਦੇ ਆਪਣੇ ਹਮ-ਅਹੁਦੇਦਾਰਾਂ ਨਾਲ ਦੋ ਪੱਖੀ ਬੈਠਕ ਕਰਨਗੇ। 7 ਉਦਯੋਗਿਕ ਦੇਸ਼ਾਂ ਦੇ ਸਮੂਹ ਜੀ 7 ’ਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ।
ਜਾਰੀ ਕੀਤੇ ਗਏ ਇਕ ਬਿਆਨ ਮੁਤਾਬਕ ਇਨ੍ਹਾਂ ਬੈਠਕਾਂ ਦਾ ਮਕਸਦ ਵਪਾਰ ਅਤੇ ਨਿਵੇਸ਼ ਦੇ ਨਵੇਂ ਰਸਤੇ ਲੱਭਣਾ, ਦੋ ਪੱਖੀ ਵਪਾਰ ਮੁੱਦਿਆਂ ਨੂੰ ਹੱਲ ਕਰਨਾ ਅਤੇ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਇਟਲੀ ’ਚ ਜੀ7 ਵਪਾਰ ਮੰਤਰੀਆਂ ਦੀ ਬੈਠਕ (16-17 ਜੁਲਾਈ) ਦੇ ਆਊਟਰੀਚ ਸੈਸ਼ਨ ਦੌਰਾਨ ਗੋਇਲ ਇਹ ਚਰਚਾ ਕਰਨਗੇ।
ਇਸ ਦੌਰਾਨ ਗੋਇਲ ਭਾਰਤ ’ਚ ਮੌਜੂਦ ਵਪਾਰ ਅਤੇ ਨਿਵੇਸ਼ ਮੌਕਿਆਂ ਬਾਰੇ ਦੱਸਣਗੇ। ਮੰਤਰਾਲਾ ਨੇ ਦੱਸਿਆ ਕਿ ਗੋਇਲ ਇਟਲੀ ਯਾਤਰਾ ਤੋਂ ਪਹਿਲਾਂ 14-15 ਜੁਲਾਈ ਨੂੰ ਸਵਿਟਜ਼ਰਲੈਂਡ ’ਚ ਹੋਣਗੇ ਅਤੇ ਯੂਰਪੀ ਮੁਕਤ ਵਪਾਰ ਸੰਘ (ਈ.ਐੱਫ.ਟੀ.ਏ.) ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤੇ (ਟੀ.ਈ.ਪੀ.ਏ.) ’ਤੇ ਚਰਚਾ ਕਰਨਗੇ।
ਇਹ ਵੀ ਪੜ੍ਹੋ- ਸੂਹੇ ਜੋੜੇ 'ਚ ਸਜੀ ਬੈਠੀ ਲਾੜੀ ਸਾਹਮਣੇ ਹੀ ਹੋ ਗਈ ਲਾੜੇ ਦੀ ਮੌਤ, ਇਕੋ ਪਲ 'ਚ ਉੱਜੜ ਗਏ 2 ਪਰਿਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੰਗਾਲ ’ਚ ਫਿਰ ਮਮਤਾ ਦਾ ਜਾਦੂ, ਭਾਜਪਾ 3 ਸੀਟਾਂ ਵੀ ਨਹੀਂ ਬਚਾਅ ਸਕੀ
NEXT STORY