ਨਵੀਂ ਦਿੱਲੀ - ਬਿਹਾਰ ਦੇ ਵਿਧਾਨਸਭਾ ਚੋਣਾਂ ਦੇ ਨਤੀਜਿਆਂ 'ਚ ਬਹੁਮਤ ਦੇ ਅੰਕੜੇ ਦੇ ਬਹੁਤ ਕਰੀਬ ਪੁੱਜਦੇ ਐੱਨ.ਡੀ.ਏ. ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰ ਕਿਹਾ ਕਿ ਬਿਹਾਰ ਦੇ ਵੋਟਰਾਂ ਨੇ ਇਹ ਦੱਸ ਦਿੱਤਾ ਹੈ ਕਿ ਉਹ ਸਿਰਫ ਵਿਕਾਸ ਚਾਹੁੰਦੇ ਹਨ। ਪੀ.ਐੱਮ. ਮੋਦੀ ਨੇ ਇਹ ਵੀ ਕਿਹਾ ਕਿ ਨਵਾਂ ਦਹਾਕਾ ਬਿਹਾਰ ਦਾ ਹੋਵੇਗਾ ਅਤੇ ਨੌਜਵਾਨਾਂ ਨੇ ਐੱਨ.ਡੀ.ਏ. ਦੇ ਸੰਕਲਪ 'ਤੇ ਭਰੋਸਾ ਕੀਤਾ ਹੈ ਜਿਸ ਨਾਲ ਸਾਨੂੰ ਹੋਰ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ।
ਪੀ.ਐੱਮ. ਮੋਦੀ ਨੇ ਕਈ ਟਵੀਟ ਦੀ ਲੜੀ 'ਚ ਕਿਹਾ ਕਿ- ਬਿਹਾਰ ਨੇ ਦੁਨੀਆ ਨੂੰ ਲੋਕਤੰਤਰ ਦਾ ਪਹਿਲਾ ਪਾਠ ਪੜ੍ਹਾਇਆ ਹੈ। ਅੱਜ ਬਿਹਾਰ ਨੇ ਦੁਨੀਆ ਨੂੰ ਫਿਰ ਦੱਸਿਆ ਹੈ ਕਿ ਲੋਕਤੰਤਰ ਨੂੰ ਮਜ਼ਬੂਤ ਕਿਵੇਂ ਕੀਤਾ ਜਾਂਦਾ ਹੈ। ਰਿਕਾਰਡ ਗਿਣਤੀ 'ਚ ਬਿਹਾਰ ਦੇ ਗਰੀਬ, ਵਾਂਝੇ ਅਤੇ ਔਰਤਾਂ ਨੇ ਵੋਟ ਵੀ ਕੀਤਾ ਅਤੇ ਅੱਜ ਵਿਕਾਸ ਲਈ ਆਪਣਾ ਨਿਰਣਾਇਕ ਫੈਸਲਾ ਵੀ ਸੁਣਾਇਆ ਹੈ।
ਬਿਹਾਰ ਚਾਹੁੰਦਾ ਹੈ ਵਿਕਾਸ
ਪੀ.ਐੱਮ. ਮੋਦੀ ਨੇ ਅੱਗੇ ਲਿਖਿਆ ਕਿ- ਬਿਹਾਰ ਦੇ ਹਰ ਇੱਕ ਵੋਟਰ ਨੇ ਸਾਫ਼-ਸਾਫ਼ ਦੱਸ ਦਿੱਤਾ ਕਿ ਉਹ ਚਾਹਵਾਨ ਹੈ ਅਤੇ ਉਸਦੀ ਪਹਿਲ ਸਿਰਫ ਅਤੇ ਸਿਰਫ ਵਿਕਾਸ ਹੈ। ਬਿਹਾਰ 'ਚ 15 ਸਾਲ ਬਾਅਦ ਵੀ NDA ਦੇ ਸ਼ਾਸਨ ਨੂੰ ਫਿਰ ਅਸ਼ੀਰਵਾਦ ਮਿਲਣਾ ਇਹ ਦਿਖਾਉਂਦਾ ਹੈ ਕਿ ਬਿਹਾਰ ਦੇ ਸੁਫ਼ਨੇ ਕੀ ਹਨ, ਬਿਹਾਰ ਦੀਆਂ ਉਮੀਦਾਂ ਕੀ ਹਨ।
ਭਾਰਤੀ ਫੌਜ ਨੇ ਬੰਗਲਾਦੇਸ਼ ਆਰਮੀ ਨੂੰ ਦਿੱਤਾ ਖਾਸ ਦਿਵਾਲੀ ਤੋਹਫਾ
NEXT STORY