ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ਨਾਲ ਲੱਗਦੇ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਮੰਗਲਵਾਰ ਨੂੰ ਪੁਲਸ ਬੈਰੀਕੇਡਜ਼ ਤੋੜ ਕੇ ਦਿੱਲੀ ਦੇ ਰਿੰਗ ਰੋਡ 'ਚ ਦਾਖ਼ਲ ਹੋ ਗਏ। ਕਿਸਾਨ ਇੱਥੇ ਕਰੀਬ 2 ਮਹੀਨਿਆਂ ਤੋਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਟਰੈਕਟਰ ਮਾਰਚ ਅੱਗੇ ਵੱਧ ਰਿਹਾ ਹੈ। ਉੱਥੇ ਹੀ ਦਿੱਲੀ ਪੁਲਸ ਵਲੋਂ ਕਿਸਾਨਾਂ ਤੋਂ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰੂਟ ਬਾਰੇ ਦੱਸਿਆ ਜਾ ਰਿਹਾ ਹੈ। ਕਿਸਾਨਾਂ ਨੂੰ ਰਾਜੀਵ ਗਾਂਧੀ ਟਰਾਂਸਪੋਰਟ 'ਤੇ ਰੋਕ ਦਿੱਤਾ ਗਿਆ ਹੈ।
ਕਿਸਾਨਾਂ ਵਲੋਂ ਕੱਢੇ ਜਾ ਰਹੇ ਟਰੈਕਟਰ ਮਾਰਚ 'ਚ ਜੇ.ਸੀ.ਬੀ. ਵੀ ਸ਼ਾਮਲ ਹੋਈਆਂ ਹਨ। ਜੇ.ਸੀ.ਬੀ. ਦੇ ਅੰਦਰ ਬੈਠ ਕੇ ਜਨਾਨੀਆਂ ਵੀ ਟਰੈਕਟਰ ਮਾਰਚ 'ਚ ਸ਼ਾਮਲ ਹੋ ਰਹੀਆਂ ਹਨ। ਜੇ.ਸੀ.ਬੀ. ਨਾਲ ਕਿਸਾਨਾਂ ਨੇ ਰਸਤੇ ਚੌੜੇ ਕੀਤੇ ਅਤੇ ਬੈਰੀਕੇਡਜ਼ ਹਟਾਏ। ਸੰਗੀਤ ਅਤੇ ਦੇਸ਼ਭਗਤੀ ਦੇ ਨਾਅਰਿਆਂ ਨਾਲ ਕਿਸਾਨਾਂ ਦੇ ਟਰੈਕਟਰ ਅੱਗੇ ਵੱਧ ਰਹੇ ਹਨ।
ਨੋਟ - ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।
‘ਰਿੰਗ ਰੋਡ’ ਵੱਲ ਵੱਧ ਰਹੇ ਕਿਸਾਨਾਂ ਦੇ ਕਾਫ਼ਲੇ ਨਾਲ ਪੁਲਸ ਦਾ ਟਕਰਾਅ, ਸੁੱਟੇ ਹੰਝੂ ਗੈਸ ਦੇ ਗੋਲੇ
NEXT STORY