ਨਵੀਂ ਦਿੱਲੀ : ਪੁਲਸ 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਬਿਹਾਰ ਪੁਲਸ ਨੇ ਫਾਰੈਸਟਰ ਦੇ 236 ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਣ ਦੀ ਅੱਜ ਯਾਨੀ 10 ਸਤੰਬਰ ਆਖ਼ਰੀ ਤਾਰੀਖ਼ ਹੈ। ਚਾਹਵਾਨ ਅਤੇ ਯੋਗ ਉਮੀਦਮਾਰ ਮਹਿਕਮੇ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਮ : ਫਾਰੈਸਟਰ
ਅਹੁਦਿਆਂ ਦੀ ਗਿਣਤੀ : 236
ਤਨਖ਼ਾਹ : 29200 –92300 /- ਰੁਪਏ
ਸਿੱਖਿਅਕ ਯੋਗਤਾ : ਮਾਨਤਾ ਪ੍ਰਾਪਤ ਬੋਰਡ ਤੋਂ ਸਾਇੰਸ ਵਿਚ 12ਵੀਂ ਪਾਸ
ਉਮਰ ਹੱਦ : ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 25 ਸਾਲ ਹੋਣੀ ਚਾਹੀਦੀ ਹੈ।
ਅਰਜ਼ੀ ਫ਼ੀਸ : ਸਾਧਾਰਨ, ਓ.ਬੀ.ਸੀ., ਈ.ਡਬਲਯੂ.ਐਸ. ਵਰਗ ਨੂੰ 450 ਰੁਪਏ ਅਤੇ ਐਸ.ਸੀ.,ਐਸ.ਟੀ. ਵਰਗ ਨੂੰ 112 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਮਹੱਤਵਪੂਰਣ ਤਾਰੀਖ਼
- ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ : 10 ਸਤੰਬਰ 2020
ਚੋਣ ਪ੍ਰਕਿਰਿਆ : ਉਮੀਦਵਾਰਾਂ ਦਾ ਚੋਣ ਲਿਖਤੀ ਪ੍ਰੀਖਿਆ ਅਤੇ ਸਰੀਰਕ ਯੋਗਤਾ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ : ਯੋਗ ਅਤੇ ਚਾਹਵਾਨ ਉਮੀਦਵਾਰ ਮਹਿਕਮੇ ਦੀ ਅਧਿਕਾਰਤ ਵੈੱਬਸਾਈਟ http://csbc.bih.nic.in 'ਤੇ ਜਾ ਕੇ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਆਨਲਾਈਨ ਅਪਲਾਈ ਕਰ ਸਕਦੇ ਹਨ।
ਪਿਆਰ ਕਰਨ ਦੀ ਸਜ਼ਾ, ਪ੍ਰੇਮੀ ਜੋੜੇ ਦੇ ਵਾਲ ਕੱਟਵਾ ਅਤੇ ਮੂੰਹ ਕਾਲਾ ਕਰ ਪੂਰੇ ਮੁਹੱਲੇ 'ਚ ਘੁੰਮਾਇਆ
NEXT STORY