ਬਿਜ਼ਨੈੱਸ ਡੈਸਕ - ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਦੇ ਮੁੱਖ ਕਾਰਜਕਾਰੀ ਅਫਸਰ (ਸੀ. ਈ. ਓ.) ਸੌਰਭ ਵਿਜੇ ਨੇ ਕਿਹਾ ਕਿ ‘ਆਧਾਰ’ ਨੂੰ ਗਲੋਬਲ ਪੱਧਰ ’ਤੇ ਲੈ ਕੇ ਜਾਣ ਦੀ ਦਿਸ਼ਾ ’ਚ ਕੰਮ ਜਾਰੀ ਹੈ ਤਾਂ ਜੋ ਪ੍ਰਵਾਸੀ ਭਾਰਤੀਆਂ (ਐੱਨ. ਆਰ. ਆਈ.) ਅਤੇ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ (ਓ. ਸੀ. ਆਈ.) ਨੂੰ ਇਸ ਡਿਜੀਟਲ ਪਛਾਣ ਟੈਕਨਾਲੋਜੀ ਦਾ ਲਾਭ ਮਿਲ ਸਕੇ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਯੂ. ਆਈ. ਡੀ. ਏ. ਆਈ. ਦੇ ਚੋਟੀ ਦੇ ਅਧਿਕਾਰੀ ਨੇ ਵਿੱਤੀ ਟੈਕਨਾਲੋਜੀ ਸੰਮੇਲਨ ‘ਗਲੋਬਲ ਫਿਨਟੈੱਕ ਫੈਸਟ 2026’ ’ਚ ਇਕ ਚਰਚਾ ਦੌਰਾਨ ਕਿਹਾ ਕਿ ਉਨ੍ਹਾਂ ਦਾ ਮੁੱਖ ਟੀਚਾ ਆਧਾਰ ਦੇ ਬੁਨਿਆਦੀ ਢਾਂਚੇ ਨੂੰ ਗਲੋਬਲ ਪੱਧਰ ਦਾ ਸਰਵਸ੍ਰੇਸ਼ਠ ਬਣਾਉਣਾ ਹੈ, ਜਿਸ ਨਾਲ ਇਸ ਦੇ ਅੰਤਰਰਾਸ਼ਟਰੀ ਵਿਸਥਾਰ ’ਚ ਮਦਦ ਮਿਲੇ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਵਿਜੇ ਨੇ ਕਿਹਾ,‘‘ਆਧਾਰ ਨੂੰ ਹੁਣ ਅੰਤਰਰਾਸ਼ਟਰੀ ਬਣਾਉਣ ’ਤੇ ਧਿਆਨ ਹੈ। ਅਸੀਂ ਵੱਖ-ਵੱਖ ਪ੍ਰਣਾਲੀਆਂ ਵਿਚਾਲੇ ਤਾਲਮੇਲ ਦੀ ਵਿਵਸਥਾ ’ਤੇ ਕੰਮ ਕਰਨਾ ਚਾਹੁੰਦੇ ਹਾਂ, ਤਾਂ ਜੋ ਆਧਾਰ ਦੀ ਅੰਤਰਰਾਸ਼ਟਰੀ ਪੱਧਰ ’ਤੇ ਵਰਤੋਂ ਹੋਰ ਆਸਾਨ ਹੋ ਸਕੇ। ਇਸ ਲਈ ਧਾਰਨਾ ਦੇ ਪੱਧਰ ’ਤੇ ਕੰਮ ਜਾਰੀ ਹੈ।’’ ਉਨ੍ਹਾਂ ਕਿਹਾ ਕਿ ਆਧਾਰ ਨੂੰ ਅੰਤਰਰਾਸ਼ਟਰੀ ਬਣਾਉਣ ਦੀ ਦਿਸ਼ਾ ’ਚ ਕਾਨੂੰਨੀ ਢਾਂਚੇ ’ਤੇ ਵੀ ਕੰਮ ਚੱਲ ਰਿਹਾ ਹੈ। ਨਾਲ ਹੀ, ਓ. ਸੀ. ਆਈ. ਲਈ ਆਧਾਰ ਉਪਲੱਬਧ ਕਰਵਾਉਣ ਸਬੰਧੀ ਨੀਤੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਨਿਵੇਸ਼ ਨੂੰ ਉਤਸ਼ਾਹ ਮਿਲ ਸਕੇ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਐੱਨ. ਪੀ. ਸੀ. ਆਈ. ਨੇ ਪੇਸ਼ ਕੀਤੇ 3 ਉਤਪਾਦ
ਉਨ੍ਹਾਂ ਕਿਹਾ ਕਿ ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ. ਪੀ. ਸੀ. ਆਈ.) ਨੇ ਇਸ ਸੰਮੇਲਨ ਦੌਰਾਨ 3 ਉਤਪਾਦ ਪੇਸ਼ ਕੀਤੇ ਹਨ, ਜਿਨ੍ਹਾਂ ’ਚੋਂ ਕੁਝ ਦਾ ਅੰਤਰਰਾਸ਼ਟਰੀ ਵਿਸਥਾਰ ਹੋ ਸਕਦਾ ਹੈ। ਯੂ. ਆਈ. ਡੀ. ਏ. ਆਈ. ਵਿੱਤੀ ਲੈਣ-ਦੇਣ ਦੇ ਪ੍ਰਮਾਣੀਕਰਨ ਲਈ ਐੱਨ. ਪੀ. ਸੀ. ਆਈ. ਨਾਲ ਕਰੀਬੀ ਤੌਰ ’ਤੇ ਕੰਮ ਕਰਦਾ ਹੈ। ਵਿਜੇ ਨੇ ਕਿਹਾ ਕਿ ਯੂ. ਆਈ. ਡੀ. ਏ. ਆਈ. ਛੋਟੇ ਵਪਾਰੀਆਂ ਨੂੰ ਕੇ. ਵਾਈ. ਸੀ. (ਆਪਣੇ ਗਾਹਕ ਨੂੰ ਜਾਣੋ) ਪ੍ਰਕਿਰਿਆ ਲਈ ਆਧਾਰ-ਆਧਾਰਿਤ ਪ੍ਰਮਾਣੀਕਰਨ ਦੀ ਸੁਵਿਧਾ ਦੇਣ ਲਈ ਦਿਸ਼ਾ-ਨਿਰਦੇਸ਼ ਤਿਆਰ ਕਰ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
NEXT STORY