ਲੰਡਨ/ਮੁੰਬਈ (ਵਾਰਤਾ)- ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਅਤੇ ਰਾਜਕੁਮਾਰੀ ਕੈਥਰੀਨ ਭਲਕੇ ਮਤਲਬ 16 ਨਵੰਬਰ ਨੂੰ ਤਿੰਨ ਦਿਨਾਂ ਦੇ ਦੌਰੇ ਲਈ ਮੁੰਬਈ ਪਹੁੰਚਣਗੇ। ਅਰਥਸ਼ਾਟ ਪੁਰਸਕਾਰ ਸਮਾਰੋਹ ਦਾ ਛੇਵਾਂ ਐਡੀਸ਼ਨ 17 ਨਵੰਬਰ ਨੂੰ ਸ਼ਹਿਰ ਵਿੱਚ ਆਯੋਜਿਤ ਕੀਤਾ ਜਾਵੇਗਾ। ਪ੍ਰਿੰਸ ਵਿਲੀਅਮ ਦੁਆਰਾ ਸ਼ੁਰੂ ਕੀਤੇ ਗਏ ਇਹ ਵੱਕਾਰੀ ਵਾਤਾਵਰਣ ਪੁਰਸਕਾਰ ਪਹਿਲੀ ਵਾਰ ਭਾਰਤ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। ਚੁਣੇ ਗਏ ਪੰਜ ਜੇਤੂਆਂ ਵਿੱਚੋਂ ਹਰੇਕ ਨੂੰ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਅਤੇ ਵਾਤਾਵਰਣ ਚੁਣੌਤੀਆਂ ਨਾਲ ਨਜਿੱਠਣ ਲਈ ਨਵੀਨਤਾਕਾਰੀ ਅਤੇ ਪ੍ਰਭਾਵਸ਼ਾਲੀ ਹੱਲਾਂ ਲਈ 10 ਲੱਖ ਪੌਂਡ ਪ੍ਰਾਪਤ ਹੋਣਗੇ।
ਇਹ ਦੌਰਾ ਰਾਜਕੁਮਾਰੀ ਕੈਥਰੀਨ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਇਹ 2024 ਵਿੱਚ ਕੈਂਸਰ ਦੇ ਇਲਾਜ ਤੋਂ ਬਾਅਦ ਪ੍ਰਿੰਸ ਵਿਲੀਅਮ ਨਾਲ ਉਸਦਾ ਪਹਿਲਾ ਵੱਡਾ ਸਾਂਝਾ ਅੰਤਰਰਾਸ਼ਟਰੀ ਦੌਰਾ ਹੈ। ਇਹ ਉਸਦੀ ਸਿਹਤਯਾਬੀ ਤੋਂ ਬਾਅਦ ਉਸਦੀ ਸਭ ਤੋਂ ਮਹੱਤਵਪੂਰਨ ਵਿਦੇਸ਼ੀ ਯਾਤਰਾ ਵੀ ਹੋਵੇਗੀ। ਕੈਂਸਰ ਦੇ ਇਲਾਜ ਕਾਰਨ ਕੇਟ 2023 (ਸਿੰਗਾਪੁਰ), 2024 (ਕੇਪ ਟਾਊਨ) ਅਤੇ 2025 (ਰੀਓ ਡੀ ਜੇਨੇਰੀਓ) ਦੇ ਅਰਥਸ਼ਾਟ ਪ੍ਰਾਈਜ਼ ਸਮਾਰੋਹਾਂ ਵਿੱਚ ਸ਼ਾਮਲ ਨਹੀਂ ਹੋ ਸਕੀ ਸੀ। ਸਾਲ 2022 ਵਿੱਚ ਬੋਸਟਨ (ਅਮਰੀਕਾ) ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਕੇਟ ਇਸ ਪੁਰਸਕਾਰ ਸਮਾਰੋਹ ਵਿੱਚ ਖ਼ੁਦ ਸ਼ਿਰਕਤ ਕਰੇਗੀ।
ਪੜ੍ਹੋ ਇਹ ਅਹਿਮ ਖ਼ਬਰ- 'ਦਿਲ ਤੋਂ ਵੱਧ ਕੇ ਕੁਝ ਨਹੀਂ '! ਆਸਟ੍ਰੇਲੀਆਈ PM ਅਲਬਾਨੀਜ਼ ਦੀ 'ਹੌਟ-ਮਾਈਕ' ਗੱਲਬਾਤ ਵਾਇਰਲ
ਮੁੰਬਈ ਵਿੱਚ ਆਪਣੇ ਠਹਿਰਾਅ ਦੌਰਾਨ, ਸ਼ਾਹੀ ਜੋੜਾ ਪੁਰਸਕਾਰ ਸਮਾਰੋਹ ਸਮੇਤ ਕਈ ਸਮਾਗਮਾਂ ਵਿੱਚ ਹਿੱਸਾ ਲਵੇਗਾ। ਇਹ ਸਮਾਗਮ ਕ੍ਰਿਕਟ, ਫੈਸ਼ਨ, ਸਿਨੇਮਾ ਅਤੇ ਵਾਤਾਵਰਣ ਵਿੱਚ ਭਾਰਤ ਦੇ ਯੋਗਦਾਨ ਨੂੰ ਉਜਾਗਰ ਕਰਨਗੇ। ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ, ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਅਦਾਕਾਰ ਰਾਮੀ ਮਲੇਕ ਦੇ ਮੰਗਲਵਾਰ ਨੂੰ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਬ੍ਰਿਟਿਸ਼ ਪੌਪ ਬੈਂਡ ਟੇਕ ਦੈਟ ਵੀ ਪ੍ਰਦਰਸ਼ਨ ਕਰੇਗਾ। ਇਹ ਭਾਰਤ ਵਿੱਚ ਬੈਂਡ ਦਾ ਪਹਿਲਾ ਲਾਈਵ ਕੰਸਰਟ ਹੋਵੇਗਾ। ਇਸ ਦੌਰਾਨ ਮੁੰਬਈ ਪੁਲਸ ਸ਼ਾਹੀ ਜੋੜੇ ਦੀ ਮਹੱਤਵਪੂਰਨ ਫੇਰੀ ਲਈ ਸੁਰੱਖਿਆ ਅਤੇ ਟ੍ਰੈਫਿਕ ਪ੍ਰਬੰਧ ਕਰ ਰਹੀ ਹੈ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਸ਼ਾਹੀ ਜੋੜੇ ਦੇ ਮੁੰਬਈ ਮੈਟਰੋ ਦੁਆਰਾ ਯਾਤਰਾ ਕਰਨ ਦੀ ਉਮੀਦ ਹੈ ਅਤੇ ਉਹ ਜਨਤਕ ਆਵਾਜਾਈ ਦੇ ਹੋਰ ਸਾਧਨਾਂ ਦੀ ਵੀ ਵਰਤੋਂ ਕਰ ਸਕਦੇ ਹਨ।
ਸ਼ਾਹੀ ਜੋੜੇ ਦਾ ਇਹ ਦੌਰਾ ਲਗਭਗ ਇੱਕ ਦਹਾਕੇ ਬਾਅਦ ਹੋ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਨੇ 2016 ਵਿੱਚ ਭਾਰਤ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਉਹ ਮੁੰਬਈ, ਨਵੀਂ ਦਿੱਲੀ, ਅਸਾਮ ਦੇ ਕਾਜ਼ੀਰੰਗਾ ਨੈਸ਼ਨਲ ਪਾਰਕ, ਆਗਰਾ ਦੇ ਤਾਜ ਮਹਿਲ ਅਤੇ ਭੂਟਾਨ ਵੀ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ ਏਅਰ ਫੋਰਸ ਨੇ ਰਚਿਆ ਇਤਿਹਾਸ ! ਸਭ ਤੋਂ ਵੱਧ ਉਚਾਈ 'ਤੇ ਕਰਵਾਈ ਟਰਾਂਸਪੋਰਟ ਜਹਾਜ਼ਾਂ ਦੀ ਲੈਂਡਿੰਗ
NEXT STORY