ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 'ਤੇ ਪਲਟਵਾਰ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਦੀ ਬੀਮਾਰੀ ਅਤੇ ਵੈਕਸੀਨ ਨੂੰ ਲੈ ਕੇ ਰਾਜਨੀਤੀ ਕੀਤੀ ਅਤੇ ਇਸ ਮਹਾਮਾਰੀ ਨਾਲ ਲੜਾਈ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਭਾਜਪਾ ਬੁਲਾਰੇ ਡਾ. ਸੰਬਿਤ ਪਾਤਰਾ ਨੇ ਇੱਥੇ ਇਕ ਵਰਚੁਅਲ ਪੱਤਰਕਾਰ ਸੰਮੇਲਨ 'ਚ ਕਿਹਾ,''ਜਦੋਂ ਵੀ ਹਿੰਦੁਸਤਾਨ 'ਚ ਕੁਝ ਚੰਗਾ ਹੁੰਦਾ ਹੈ ਅਤੇ ਦੇਸ਼ ਚੰਗਾ ਪ੍ਰਦਰਸ਼ਨ ਕਰਦਾ ਹੈ ਤਾਂ ਕਿਤੇ ਨਾ ਕਿਤੇ ਕਾਂਗਰਸੀਆਂ ਨੂੰ ਇਸ ਤੋਂ ਚਿੜ੍ਹ ਹੁੰਦੀ ਹੈ। ਰਾਹੁਲ ਗਾਂਧੀ ਨੂੰ ਰੋਕਿਆ ਨਹੀਂ ਜਾਂਦਾ ਅਤੇ ਉਹ ਪ੍ਰੈੱਸ ਕਾਨਫਰੰਸ ਦੇ ਮਾਧਿਅਮ ਨਾਲ ਉਸ ਪੂਰੇ ਵਿਸ਼ੇ 'ਤੇ ਇਕ ਪ੍ਰਸ਼ਨ ਚਿੰਨ੍ਹ ਲਗਾਉਣ ਦਾ ਕੰਮ ਕਰਦੇ ਹਨ।''
ਇਹ ਵੀ ਪੜ੍ਹੋ : ਤੀਜੀ ਲਹਿਰ ਲਈ ਹੁਣ ਤੋਂ ਹੀ ਤਿਆਰੀ ਖਿੱਚੇ ਸਰਕਾਰ, ਕੋਵਿਡ ਮੁਆਵਜ਼ਾ ਫੰਡ ਬਣਾਏ: ਰਾਹੁਲ
ਡਾ. ਪਾਤਰਾ ਨੇ ਕਿਹਾ ਕਿ ਯੋਗ ਦਿਵਸ ਦੇ ਨਾਲ ਹੀ ਕੱਲ ਦਾ ਦਿਨ ਬਹੁਤ ਮਹੱਤਵਪੂਰਨ ਸੀ। ਕੱਲ ਪੂਰੇ ਵਿਸ਼ਵ 'ਚ ਹਿੰਦੁਸਤਾਨ ਇਕ ਮਾਤਰ ਅਜਿਹਾ ਦੇਸ਼ ਬਣਿਆ, ਜਿਸ ਨੇ ਇਕ ਹੀ ਦਿਨ 'ਚ ਲਗਭਗ 87 ਲੱਖ ਲੋਕਾਂ ਦਾ ਟੀਕਾਕਰਨ ਕੀਤਾ ਪਰ ਰਾਹੁਲ ਨੇ ਦੇਸ਼ ਦੀ ਇਸ ਉਪਲੱਬਧੀ ਦਾ ਸਨਮਾਨ ਨਹੀਂ ਕੀਤਾ। ਉਨ੍ਹਾਂ ਕਿਹਾ,''ਕੋਰੋਨਾ ਦੀ ਲੜਾਈ 'ਚ ਜਦੋਂ ਵੀ ਨਿਰਣਾਇਕ ਮੋੜ ਆਇਆ, ਉਦੋਂ-ਉਦੋਂ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਨੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ। ਰਾਹੁਲ ਨੇ ਕਿਤੇ ਨਾ ਕਿਤੇ ਭਾਰਤ ਦੀ ਕੋਰੋਨਾ ਨਾਲ ਇਸ ਲ੍ਰਾਈਨੂੰ ਡਿਰੇਲ ਕਰਨ ਦੀ ਅਥੱਕ ਮਿਹਤਨ ਕੀਤੀ ਹੈ।''
ਇਹ ਵੀ ਪੜ੍ਹੋ : ਵਰ੍ਹਦੇ ਮੀਂਹ 'ਚ ਸਾਈਕਲ 'ਤੇ 15 ਮਿੰਟਾਂ ਅੰਦਰ 'ਚਾਹ' ਲੈ ਕੇ ਪਹੁੰਚਿਆ ਜ਼ੋਮੈਟੋ ਬੁਆਏ, ਇਨਾਮ 'ਚ ਮਿਲੀ ਬਾਈਕ
ਭਾਜਪਾ ਬੁਲਾਰੇ ਨੇ ਕਿਹਾ ਕਿ ਰਾਹੁਲ ਨੇ ਕੋਰੋਨਾ ਵਿਰੁੱਧ ਲੜਾਈ 'ਚ ਹਰ ਪਾਸੇ ਅਤੇ ਹਰ ਵਾਰ ਭਰਮ ਫ਼ੈਲਾਉਣ ਦੀ ਕੋਸ਼ਿਸ਼ ਕੀਤੀ। ਕਦੇ ਵੈਕਸੀਨ 'ਤੇ ਸਵਾਲ ਚੁੱਕੇ ਤਾਂ ਕਦੇ ਵਕਾਲਤ ਕੀਤੀ। ਕਦੇ ਲਾਕਡਾਊਨ ਨੂੰ ਗਲਤ ਦੱਸ ਕੇ ਵਿਰੋਧ ਕੀਤਾ ਅਤੇ ਬਾਅਦ 'ਚ ਕਠੋਰ ਲਾਕਡਾਊਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਨੇ ਹਾਲੇ ਤੱਕ ਵੈਕਸੀਨ ਨਹੀਂ ਲਗਵਾਈਹੈ। ਡਾ. ਪਾਤਰਾ ਨੇ ਕਿਹਾ ਕਿ ਰਾਹੁਲ ਨੂੰ 15 ਅਪ੍ਰੈਲ ਨੂੰ ਕੋਰੋਨਾ ਹੋਇਆਸੀ, ਉਨ੍ਹਾਂ ਨੇ 16 ਨੂੰ ਕਿਹਾ ਕਿ ਉਹ ਰੈਲੀ ਨਹੀਂ ਕਰਨਗੇ। 4 ਦਿਨਾਂ ਬਾਅਦ 20 ਤਾਰੀਖ਼ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਕੋਰੋਨਾ ਹੋਇਆਹੈ ਪਰ ਫਿਰ ਵੀ ਉਹ ਬੀਮਾਰੀ ਅਤੇ ਵੈਕਸੀਨ 'ਤੇ ਰਾਜਨੀਤੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਬੀਮਾਰੀ ਅਤੇ ਵੈਕਸੀਨ ਨੂੰ ਲੈ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ।
ਮਾਏ ਦੱਸ ਮੇਰਾ ਕੀ ਸੀ ਕਸੂਰ! ਗੋਹੇ ਦੇ ਢੇਰ ਕੋਲ ਮਿਲੀ ਨਵਜੰਮੀ ਬੱਚੀ, ਮਾਂ ਨੂੰ ਲੱਭ ਰਹੀ ਪੁਲਸ
NEXT STORY