ਨਵੀਂ ਦਿੱਲੀ- ਦਿੱਲੀ ਵਿੱਚ ਮੀਂਹ ਤੋਂ ਬਾਅਦ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਹੈ। ਨਿਊ ਉਸਮਾਨਪੁਰ ਵਿੱਚ ਬਰਸਾਤੀ ਪਾਣੀ ਵਿੱਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਬੱਚਿਆਂ ਦੀ ਉਮਰ 8 ਅਤੇ 10 ਸਾਲ ਸੀ। ਦੋਵੇਂ ਸੋਮ ਬਾਜ਼ਾਰ ਗਮਰੀ ਨਿਊ ਉਸਮਾਨਪੁਰ ਦੇ ਰਹਿਣ ਵਾਲੇ ਸਨ। ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।
ਨਿਊ ਉਸਮਾਨਪੁਰ ਨੇੜੇ ਖੱਦਰ ਇਲਾਕੇ ਵਿੱਚ ਕਰੀਬ 5 ਫੁੱਟ ਡੂੰਘੇ ਟੋਏ ਵਿੱਚ ਮੀਂਹ ਦਾ ਪਾਣੀ ਜਮ੍ਹਾਂ ਹੋ ਗਿਆ ਸੀ। ਦੋਵੇਂ ਬੱਚੇ ਖੇਡ ਰਹੇ ਸਨ। ਇਸ ਦੌਰਾਨ ਉਹ ਪਾਣੀ ਵਿੱਚ ਵੜ ਗਏ ਅਤੇ ਤੈਰਾਕੀ ਕਰਨ ਲੱਗੇ। ਕੁਝ ਦੇਰ ਵਿਚ ਹੀ ਦੋਵੇਂ ਡੁੱਬ ਗਏ। ਸੂਚਨਾ ਮਿਲਣ 'ਤੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਨੂੰ ਬਾਹਰ ਕੱਢ ਕੇ ਜੇ.ਪੀ.ਸੀ. ਹਸਪਤਾਲ ਪਹੁੰਚਾਇਆ। ਉਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਲਈ ਜੀ.ਟੀ.ਬੀ. ਭੇਜ ਦਿੱਤਾ ਗਿਆ ਹੈ।
ਉਥੇ ਹੀ, ਸ਼ਨੀਵਾਰ ਨੂੰ ਦਿੱਲੀ ਦੇ ਵਸੰਤ ਵਿਹਾਰ ਖੇਤਰ ਵਿੱਚ ਇੱਕ ਉਸਾਰੀ ਵਾਲੀ ਥਾਂ 'ਤੇ ਡਿੱਗੀ ਕੰਧ ਦੇ ਮਲਬੇ ਹੇਠੋਂ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ। ਇਸ ਦੇ ਨਾਲ ਹੀ ਦਿੱਲੀ ਵਿੱਚ ਮੀਂਹ ਨਾਲ ਸਬੰਧਤ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ। ਦਿੱਲੀ ਫਾਇਰ ਸਰਵਿਸ (ਡੀ.ਐੱਫ.ਐੱਸ.) ਨੂੰ ਸ਼ੁੱਕਰਵਾਰ ਸਵੇਰੇ 5.30 ਵਜੇ ਨਿਰਮਾਣ ਅਧੀਨ ਕੰਧ ਦੇ ਡਿੱਗਣ ਦੀ ਸੂਚਨਾ ਮਿਲੀ। ਡੀ.ਐੱਫ.ਐੱਸ. ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਵਿੱਚੋਂ ਤਿੰਨ ਮਜ਼ਦੂਰਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਦੋ ਦੀ ਪਛਾਣ 19 ਸਾਲਾ ਸੰਤੋਸ਼ ਕੁਮਾਰ ਯਾਦਵ ਅਤੇ 38 ਸਾਲਾ ਸੰਤੋਸ਼ ਵਜੋਂ ਹੋਈ ਹੈ। ਤੀਜੇ ਮਜ਼ਦੂਰ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਟਾਟਾ ਫਿਰ ਤੋਂ ਬਣਿਆ ਭਾਰਤ ਦਾ ਸਭ ਤੋਂ ਵੈਲਿਊਏਬਲ ਬ੍ਰਾਂਡ
NEXT STORY