ਨਵੀਂ ਦਿੱਲੀ— ਭਾਰਤ ਰਤਨ ਸਾਬਕਾ ਪ੍ਰਧਾਨਮੰਤਰੀ ਸਵਰਗੀ ਰਾਜੀਵ ਗਾਂਧੀ ਦੀ ਅੱਜ 74ਵੀਂ ਜਯੰਤੀ ਹੈ। ਇਸ ਮੌਕੇ 'ਤੇ ਵੀਰ ਭੂਮੀ 'ਤੇ ਜਾ ਕੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਰਾਬਰਟ ਵਾਡ੍ਰਾ ਨੇ ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਜਨਮ ਦਿਵਸ ਦੇ ਮੌਕੇ 'ਤੇ ਸ਼ਰਧਾਂਜਲੀ ਦਿੱਤੀ। ਪ੍ਰਣਬ ਮੁਖਰਜੀ, ਮਨਮੋਹਨ ਸਿੰਘ, ਗੁਲਾਮ ਨਬੀ ਆਜਾਦ ਅਤੇ ਅਸ਼ੋਕ ਗਹਿਲੋਤ ਨੇ ਵੀ ਸਾਬਕਾ ਪ੍ਰਧਾਨਮੰਰੀ ਸਵਰਗੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਸ਼ਰਧਾਂਜਲੀ ਦਿੱਤੀ।
ਤੁਹਾਨੂੰ ਦੱਸ ਦਈਏ 1991 'ਚ ਹੋ ਰਹੀਆਂ ਲੋਕਸਭਾ ਚੋਣਾਂ ਦੇ ਪ੍ਰਚਾਰ ਲਈ ਰਾਜੀਵ ਗਾਂਧੀ ਤਾਮਿਲਨਾਡੂ ਦੇ ਦੌਰੇ 'ਤੇ ਸਨ। 21 ਮਈ 1991 ਨੂੰ ਮਦਰਾਸ ਦੇ ਸ਼੍ਰੀਪੇਰੰਬਦੁਰ 'ਚ ਲਿੱਟੇ ਦੇ ਆਤਮਘਾਤੀ ਹਮਲਾਵਰ ਧਨੁ ਨੇ ਵਿਸਫੋਟਕ ਭਰੀ ਮਾਲਾ ਪਹਿਣਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ।
ਕੋਰਟ ਨੇ ਆਪਰੇਸ਼ਨ ਬਲਿਊ ਸਟਾਰ 'ਚ ਹਿੱਸਾ ਲੈਣ ਵਾਲੇ ਸੇਨਾ ਅਧਿਕਾਰੀ ਦਾ ਸਨਮਾਨ ਬਹਾਲ ਕੀਤਾ
NEXT STORY