ਜਲੰਧਰ (ਖੁਰਾਣਾ) : ਨਗਰ ਨਿਗਮ ਦੀਆਂ ਸੰਯੁਕਤ ਯੂਨੀਅਨਾਂ ਨੇ ਕਰਮਚਾਰੀਆਂ ਦੀਆਂ ਲੰਮੇ ਸਮੇਂ ਤੋਂ ਪੈਂਡਿੰਗ ਮੰਗਾਂ ਪੂਰੀਆਂ ਨਾ ਹੋਣ ’ਤੇ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਜਾਣ ਦਾ ਨੋਟਿਸ ਦਿੱਤਾ ਹੈ। ਸੋਮਵਾਰ ਨੂੰ ਸੰਯੁਕਤ ਯੂਨੀਅਨਾਂ ਦੇ ਵਫਦ ਨੇ ਨਗਰ ਨਿਗਮ ਦੀ ਜੁਆਇੰਟ ਕਮਿਸ਼ਨਰ ਸੁਮਨਦੀਸ਼ ਕੌਰ ਨਾਲ ਮੁਲਾਕਾਤ ਕਰ ਕੇ ਮੰਗ-ਪੱਤਰ ਦਿੱਤਾ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ 19 ਅਗਸਤ (ਬੁੱਧਵਾਰ) ਤਕ ਪੂਰੀਆਂ ਨਾ ਕੀਤੀਆਂ ਗਈਆਂ ਤਾਂ 20 ਅਗਸਤ ਤੋਂ ਨਗਰ ਨਿਗਮ ਦੀਆਂ ਯੂਨੀਅਨਾਂ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚਲੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹੜਤਾਲ ਦੀ ਪੂਰੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ।
ਯੂਨੀਅਨਾਂ ਨੇ ਮੰਗ ਕੀਤੀ ਕਿ 1196 ਕਰਮਚਾਰੀਆਂ ਦੀ ਪੱਕੀ ਭਰਤੀ ਦੀ ਪ੍ਰਕਿਰਿਆ ਜਲਦ ਪੂਰੀ ਕੀਤੀ ਜਾਵੇ। ਸਫਾਈ ਸੇਵਕਾਂ ਦੀ ਹਾਜ਼ਰੀ ਦੇ ਰਜਿਸਟਰ ਸੈਨੇਟਰੀ ਇੰਸਪੈਕਟਰਾਂ ਤੋਂ ਚੈੱਕ ਕਰਵਾਏ ਜਾਣ। ਸਰਕਾਰੀ ਮਸ਼ੀਨਰੀ ਦਾ ਸੰਚਾਲਨ ਠੇਕੇਦਾਰਾਂ ਤੋਂ ਕਰਵਾਉਣਾ ਬੰਦ ਕੀਤਾ ਜਾਵੇ। ਕਮਿਸ਼ਨਰ ਵੱਲੋਂ ਜਾਰੀ ਨਵੇਂ ਬਿੱਲ ਕਲਰਕਾਂ ਦੇ ਹੁਕਮ ਲਾਗੂ ਕੀਤੇ ਜਾਣ। ਸਾਰੇ ਦਰਜਾ ਚਾਰ ਕਰਮਚਾਰੀਆਂ ਦੀ ਤਨਖਾਹ ਆਨਲਾਈਨ ਕੀਤੀ ਜਾਵੇ ਅਤੇ ਉਨ੍ਹਾਂ ਦੇ ਐੱਨ. ਪੀ. ਐੱਸ. ਖਾਤੇ ਖੋਲ੍ਹੇ ਜਾਣ। ਸਰਕਾਰ ਦੇ ਹੁਕਮਾਂ ਅਨੁਸਾਰ ਸੀ. ਡੀ. ਸੀ. ਚਾਰਜ ਖਤਮ ਕੀਤਾ ਜਾਵੇ। ਪਿਛਲੇ 6 ਮਹੀਨਿਆਂ ਦਾ ਪੀ. ਐੱਫ. ਕਰਮਚਾਰੀਆਂ ਦੇ ਖਾਤਿਆਂ ਵਿਚ ਜਲਦ ਜਮ੍ਹਾ ਕਰਵਾਇਆ ਜਾਵੇ। ਇਸ ਦੇ ਇਲਾਵਾ ਬੈਂਕ ਲੋਨ ਦੀਆਂ ਕਿਸ਼ਤਾਂ ਵੀ ਸਮੇਂ ’ਤੇ ਖਾਤਿਆਂ ਵਿਚ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ 9ਵੀਂ ਜਮਾਤ ਦੀ ਵਿਦਿਆਰਥਣ 7 ਦਿਨਾਂ ਤੋਂ 'ਲਾਪਤਾ'! ਵੀਡੀਓ ਵੇਖ ਮਾਪਿਆਂ ਦੇ ਉੱਡੇ ਹੋਸ਼
ਯੂਨੀਅਨਾਂ ਨੇ ਹੈਲਥ ਬ੍ਰਾਂਚ ਦੇ ਜੇ. ਸੀ. ਬੀ. ਡਰਾਈਵਰਾਂ ਦੀ ਤਨਖਾਹ ਵਿਚ ਵਾਧਾ, ਵਰਕਸ਼ਾਪ ਵਿਚ ਡਰਾਈਵਰਾਂ ਨਾਲ ਕੰਮ ਕਰਨ ਲਈ ਨਵੇਂ ਹੈਲਪਰਾਂ ਦੀ ਭਰਤੀ, ਹੈਲਥ ਬ੍ਰਾਂਚ ਵਿਚ ਪਹਿਲਾਂ ਤੋਂ ਕੰਮ ਕਰ ਰਹੇ ਡਿਸਪਲਾਈਡ ਡਰਾਈਵਰਾਂ ਨੂੰ ਤਰੱਕੀ ਦੇ ਕੇ ਸਥਾਈ ਡਰਾਈਵਰ ਬਣਾਉਣ ਅਤੇ ਆਊਟਸੋਰਸ ’ਤੇ ਰੱਖੇ ਗਏ ਫਿਟਰ ਅਤੇ ਕੁਲੀਆਂ ਦੀ ਤਨਖਾਹ ਵਿਚ ਵਾਧੇ ਦੀ ਵੀ ਮੰਗ ਕੀਤੀ ਹੈ। ਯੂਨੀਅਨ ਆਗੂਆਂ ਨੇ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਮਾਂ ਰਹਿੰਦੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ’ਤੇ ਕਾਰਵਾਈ ਕੀਤੀ ਜਾਵੇ ਤਾਂ ਕਿ ਕਰਮਚਾਰੀਆਂ ਨੂੰ ਹੜਤਾਲ ’ਤੇ ਜਾਣ ਲਈ ਮਜਬੂਰ ਨਾ ਹੋਣਾ ਪਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਟਾਲਾ ਤੋਂ ਮੰਦਭਾਗੀ ਖ਼ਬਰ: ਪੁੱਤ ਦੇ ਕਤਲ ਦੀ ਖ਼ਬਰ ਸੁਣ ਦੁਬਈ ਤੋਂ ਆਏ ਪਿਓ ਨੇ ਤੋੜਿਆ ਦਮ, ਪਿਆ ਚੀਕ-ਚਿਹਾੜਾ
NEXT STORY