ਮਨੋਰੰਜਨ ਡੈਸਕ : ਸੋਸ਼ਲ ਮੀਡੀਆ ਸੈਂਸੇਸ਼ਨ ਰਾਖੀ ਸਾਵੰਤ ਦੀਆਂ ਮੁਸ਼ਕਲਾਂ ਵਧਦੀਆਂ ਦਿਖ ਰਹੀਆਂ ਹਨ । ਰਾਖੀ ਸਾਵੰਤ ਖਿਲਾਫ 16 ਸਾਲ ਪੁਰਾਣੇ ਮਾਮਲੇ ਵਿੱਚ ਗੈਰ-ਜਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ । ਉਤਰ ਪ੍ਰਦੇਸ਼ ਦੇ ਝਾਂਸੀ ਵਿੱਚ ਐਫ.ਟੀ.ਸੀ. ਕੋਰਟ ਨੇ 17 ਅਕਤੂਬਰ ਨੂੰ ਰਾਖੀ ਸਾਵੰਤ ਖਿਲਾਫ ਗੈਰ-ਜਮਾਨਤੀ ਵਾਰੰਟ ਕਾਰੀ ਕੀਤਾ । ਵਾਰ-ਵਾਰ ਪੇਸ਼ ਨਾ ਹੋਣ ਦੇ ਬਾਅਦ ਰਾਖੀ ਖਿਲਾਫ ਇਹ ਐਕਸ਼ਨ ਲਿਆ ਗਿਆ ਹੈ ।
ਦੱਸ ਦਇਏ ਕਿ ਰਾਖੀ ਸਾਵੰਤ ਨੇ 10 ਸਾਲ ਪਹਿਲਾ ਆਪਣੇ ਸ਼ੋ 'ਰਾਖੀ ਦੇ ਇੰਨਸਾਫ' 'ਤੇ 24 ਸਾਲ ਦੇ ਲਕਸ਼ਣ ਅਹਿਰਵਾਰ ਨੂੰ ਨਾਪੁਂਸਕ ਕਹਿ ਕੇ ਜਲੀਲ ਕੀਤਾ ਸੀ ।ਰਾਖੀ ਸੰਵੰਤ ਨੇ ਲਕਸ਼ਣ ਨੂੰ ਨੈਸ਼ਨਲ ਟੀ.ਵੀ. 'ਤੇ ਨਾਮਰਦ ਕਹਿ ਕੇ ਉਸ ਦਾ ਅਪਮਾਨ ਕੀਤਾ ਸੀ ਜਿਸ ਦੇ ਬਾਅਦ ਸਦਮੇ ਵਿੱਚ ਆ ਕੇ ਉਸ ਨੇ ਆਤਮ-ਹੱਤਿਆ ਕਰ ਲਈ ਸੀ । ਇਸ ਸ਼ਖਸ ਦੀ ਮਾਂ ਨੇ ਰਾਖੀ ਸਾਵੰਤ ਖਿਲਾਫ ਕੇਸ ਦਰਜ਼ ਕਰਵਾਇਆ ਸੀ । ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਰਾਖੀ ਸਾਵੰਤ ਖਿਲਾਫ ਆਤਮ-ਹੱਤਿਆ ਲਈ ਸਾਜਿਸ਼ ਰਚਣ ਸਮੇਤ ਕਈ ਦੋਸ਼ਾਂ ਵਿੱਚ ਮਾਮਲਾ ਦਰਜ਼ ਕੀਤਾ ਗਿਆ ਸੀ ।
ਕੋਰਟ ਵਲੋਂ ਸੰਮਣ ਜਾਰੀ ਹੋਣ ਦੇ ਬਾਵਜੂਦ ਰਾਖੀ ਸਾਵੰਤ ਸੁਣਵਾਈ ਦੇ ਲਈ ਜਾਰੀ ਨਹੀ ਹੋ ਰਹੀ ਸੀ । ਅਜਿਹੇ ਵਿੱਚ ਹੁਣ ਅਦਾਲਤ ਨੇ ਉਸ ਦੇ ਖਿਲਾਫ ਗੈਰ-ਜਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ । ਇਸ ਮਾਮਲੇ ਵਿੱਚ ਅਗਲੀ ਸੁਣਵਾਈ 1 ਦਸੰਬਰ ਨੂੰ ਹੋਵੇਗੀ ।
ਕੈਬਨਿਟ ਸਾਥੀਆਂ ਨਾਲ ਯਮੁਨਾ ਸਫਾਈ ਮੁਹਿੰਮ 'ਚ ਹਿੱਸਾ ਲੈਣ ਪੁੱਜੇ CM ਰੇਖਾ ਗੁਪਤਾ
NEXT STORY