ਨੇਤਾ ਭੀੜ ਨੂੰ ਕੰਟਰੋਲ ਕਰ ਸਕਦੇ ਹਨ, ਚੋਣਾਂ ਜਿੱਤ ਸਕਦੇ ਹਨ ਅਤੇ ਕਾਫ਼ੀ ਪ੍ਰਭਾਵ ਪਾ ਸਕਦੇ ਹਨ ਪਰ ਜਦੋਂ ਉਹ ਕਿਸੇ ਬੈਂਕ ’ਚ ਦਾਖਲ ਹੁੰਦੇ ਹਨ ਤਾਂ ਭਾਰਤੀ ਰਿਜ਼ਰਵ ਬੈਂਕ ਦਾ ਨਜ਼ਰੀਆ ਥੋੜ੍ਹਾ ਵੱਖਰਾ ਹੁੰਦਾ ਹੈ। ਸਿਆਸੀ ਪੱਖੋਂ ਐਕਸਪੋਜ਼ਡ ਵਿਅਕਤੀ (ਪੀ.ਈ.ਪੀ.)।
ਆਰ. ਬੀ. ਆਈ. ਦਾ ਕਹਿਣਾ ਹੈ ਕਿ ਸਿਆਸੀ ਪੱਖੋਂ ਐਕਸਪੋਜ਼ਡ ਹੋਣ ਦਾ ਮਤਲਬ ਵਿੱਤੀ ਪੱਖੋਂ ਸ਼ੱਕੀ ਹੋਣਾ ਨਹੀਂ ਹੈ ਪਰ ਉਹ ਉਨ੍ਹਾਂ ਨੂੰ ਆਸਾਨੀ ਨਾਲ ਜਾਣ ਨਹੀਂ ਦੇ ਸਕਦੇ। ਬੈਂਕਾਂ ਨੂੰ ਆਪਣੇ ਫੰਡਾਂ ਤੇ ਪੈਸੇ ਦੇ ਸਰੋਤਾਂ ਦਾ ਪਤਾ ਲਾਉਣ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ। ਖਾਤਾ ਖੋਲ੍ਹਣ ਤੋਂ ਪਹਿਲਾਂ ਸੀਨੀਅਰ ਪ੍ਰਬੰਧਕਾਂ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਹੈ ਅਤੇ ਵਧੀਆ ਨਿਗਰਾਨੀ ਕਰਨੀ ਚਾਹੀਦੀ ਹੈ।
ਇਕ ਦਿਲਚਸਪ ਮੋੜ ਹੈ । ਜੇ ਕੋਈ ਨਿਯਮਤ ਗਾਹਕ ਅਚਾਨਕ ਪੀ. ਈ. ਪੀ. ਬਣ ਜਾਂਦਾ ਹੈ ਤਾਂ ਬੈਂਕ ਇਹ ਵਿਖਾਵਾ ਨਹੀਂ ਕਰ ਸਕਦਾ ਕਿ ਕੁਝ ਵੀ ਨਹੀਂ ਬਦਲਿਆ ਹੈ। ਨਿਯਮ ਸਿਆਸਤਦਾਨਾਂ ਤੱਕ ਸੀਮਿਤ ਨਹੀਂ ਹਨ। ਪੀ. ਈ. ਪੀ .ਦੇ ਪਰਿਵਾਰਕ ਮੈਂਬਰ ਤੇ ਨਜ਼ਦੀਕੀ ਸਹਿਯੋਗੀ ਵੀ ਇਸ ਨਿਯਮ ਅਧੀਨ ਆਉਂਦੇ ਹਨ।
ਫਿਰ ਵੀ ਆਰ. ਬੀ. ਆਈ. ਨੇ ਇਕ ਸਪੱਸ਼ਟ ਲਾਈਨ ਖਿੱਚੀ ਹੈ। ਪੀ. ਈ. ਪੀ. ਵਰਗੀਕਰਨ ਇਕ ਜੋਖਮ-ਮੁਲਾਂਕਣ ਸਾਧਨ ਹੈ, ਸ਼ੱਕ ਦਾ ਨਿਸ਼ਾਨ ਨਹੀਂ। ਢੁਕਵੀਂ ਮਿਹਨਤ ਜ਼ਰੂਰੀ ਹੈ ਪਰ ਵਿਤਕਰਾ ਨਹੀਂ। ਬੈਂਕਾਂ ਲਈ ਸੁਨੇਹਾ ਸਿੱਧਾ ਹੈ। ਸਿਆਸੀ ਸ਼ਕਤੀ ਵੱਲ ਧਿਆਨ ਦਿਓ ਪਰ ਸ਼ਕਤੀ ਨੂੰ ਹੀ ਅਪਰਾਧ ਨਾ ਸਮਝੋ। ਕੀ ਇਹ ਪਰਿਭਾਸ਼ਾ ਬੈਂਕਾਂ ਦੇ ਵਧਦੇ ਐੱਨ. ਪੀ. ਏ. ਨੂੰ ਰੋਕਣ ’ਚ ਮਦਦ ਕਰਦੀ ਹੈ ?
ਦੁਰਗਾ ਮੂਰਤੀ ਵਿਸਰਜਨ ਸ਼ੋਭਾ ਯਾਤਰਾ ’ਚ ਦਲਿਤਾਂ ’ਤੇ ਹਮਲਾ, 4 ਜ਼ਖਮੀ
NEXT STORY