ਪਟਨਾ ਤੋਂ ਨਿਤੀਸ਼ ਕੁਮਾਰ ਦਾ ਸੰਸਦ ’ਚ ਆਉਣਾ ਕਾਫ਼ੀ ਲੋਅ ਪ੍ਰੋਫਾਈਲ ਰਿਹਾ ਹੈ। ਇਸ ਸਾਲ 10 ਅਪ੍ਰੈਲ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਦੀ ਕਾਰਵਾਈ ਵਿੱਚ ਸ਼ਾਮਲ ਹੋ ਰਹੇ ਹਨ।
ਹਾਲਾਂਕਿ, ਕਾਕਰੋਚ ਜਨਤਾ ਪਾਰਟੀ ਦੇ ਅੰਦੋਲਨ ਤੇ ਸੰਸਦ ’ਚ ਵਾਰ-ਵਾਰ ਡੈੱਡਲਾਕ ਕਾਰਨ ਸੁਰਖੀਆਂ ਵਧੇਰੇ ਕਰ ਕੇ ਕਿਤੇ ਹੋਰ ਰਹੀਆਂ ਹਨ। ਇਹ ਵੇਖਿਆ ਗਿਆ ਹੈ ਕਿ ਜਨਤਾ ਦਲ (ਯੂ) ਦੇ ਕਾਰਜਕਾਰੀ ਰਾਸ਼ਟਰੀ ਪ੍ਰਧਾਨ ਸੰਜੇ ਕੁਮਾਰ ਝਾਅ ਹਮੇਸ਼ਾ ਪਰਛਾਵੇਂ ਵਾਂਗ ਉਨ੍ਹਾਂ ਦੇ ਨਾਲ ਰਹੇ ਹਨ।
ਰਾਜ ਸਭਾ ਟੀ. ਵੀ. ਨੇ ਕਦੇ ਵੀ ਨਿਤੀਸ਼ ਕੁਮਾਰ ਦੀ ਮੌਜੂਦਗੀ ਨਹੀਂ ਵਿਖਾਈ ਹੈ ਤੇ ਨਾ ਹੀ ਉਨ੍ਹਾਂ ਦੀਆਂ ਸਰਗਰਮੀਆਂ ਨੂੰ ਕੈਦ ਕੀਤਾ ਹੈ। ਹਾਲਾਂਕਿ, ਨਿਤੀਸ਼ ਨੇ ‘ਐਕਸ’ ’ਤੇ ਪੋਸਟ ਕੀਤਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਉਹ ਰਾਜ ਸਭਾ ਦੀ ਕਾਰਵਾਈ ’ਚ ਮੈਂਬਰ ਵਜੋਂ ਹਿੱਸਾ ਲੈ ਰਹੇ ਸਨ।
ਸੰਸਦ ਦੇ ਗਲਿਆਰਿਆਂ ’ਚ ਅਫਵਾਹਾਂ ਹਨ ਕਿ ਨਿਤੀਸ਼ ਨੂੰ ਅਕਸਰ ਸਾਥੀ ਸੰਸਦ ਮੈਂਬਰਾਂ ਨੂੰ ਪਛਾਣਨਾ ਮੁਸ਼ਕਲ ਲੱਗਦਾ ਹੈ, ਜਿਸ ਕਾਰਨ ਝਾਅ ਨੂੰ ਚੁੱਪ-ਚਾਪ ਉਨ੍ਹਾਂ ਦੀ ਜਾਣ-ਪਛਾਣ ਕਰਵਾਉਣੀ ਪੈਂਦੀ ਹੈ। ਕੁਝ ਸੰਸਦ ਮੈਂਬਰ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਨਿਤੀਸ਼ ਕਈ ਵਾਰ ਪ੍ਰਮੁੱਖ ਰਾਸ਼ਟਰੀ ਨੇਤਾਵਾਂ ਨੂੰ ਵੀ ਪਛਾਣਨ ’ਚ ਅਸਫਲ ਰਹੇ ਹਨ ਜਿਸ ਕਾਰਨ ਉਨ੍ਹਾਂ ਦੀ ਘਟਦੀ ਯਾਦਦਾਸ਼ਤ ਤੇ ਸਿਅਾਸੀ ਸੂਝ-ਬੂਝ ਬਾਰੇ ਅਜੀਬ ਹਾਲਾਤ ਤੇ ਨਵੀਆਂ ਅਟਕਲਾਂ ਪੈਦਾ ਹੁੰਦੀਆਂ ਹਨ।
ਬਾਂਕੀਪੁਰ ਦੀ ਹਾਰ ਤੋਂ ਬਾਅਦ ਜਦੋਂ ਨਿਤੀਸ਼ ਪ੍ਰਧਾਨ ਮੰਤਰੀ ਨੂੰ ਮਿਲੇ ਤਾਂ ਉਨ੍ਹਾਂ ਨਾਲ ਝਾਅ ਤੇ ਕੇਂਦਰੀ ਮੰਤਰੀ ਲੱਲਨ ਸਿੰਘ ਵੀ ਸਨ।
ਅੱਜ ਇਨ੍ਹਾਂ 4 ਰਾਸ਼ੀਆਂ ਲੱਗੇਗੀ ਲਾਟਰੀ ! ਕਾਰੋਬਾਰ 'ਚ ਮਿਲੇਗਾ ਵੱਡਾ ਲਾਭ ਤੇ ਨੋਟਾਂ ਦਾ ਵਰ੍ਹੇਗਾ ਮੀਂਹ
NEXT STORY