ਨੈਸ਼ਨਲ ਡੈਸਕ- ਭਿਆਨਕ ਗਰਮੀ ਅਤੇ ਤੇਜ਼ ਹੀਟਵੇਵ ਵਿਚਾਲੇ ਬੱਚਿਆਂ ਲਈ ਇਕ ਰਾਹਤ ਭਰੀ ਖ਼ਬਰ ਹੈ। ਇਹ ਫ਼ੈਸਲਾ ਉੱਤਰ ਪ੍ਰਦੇਸ਼ ਸਰਕਾਰ ਵਲੋਂ ਲਿਆ ਗਿਆ ਹੈ। ਬੇਸਿਕ ਐਜੂਕੇਸ਼ਨ ਕੌਂਸਲ ਨੇ ਰਾਜ ਦੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ ਵਧਾਉਣ ਦਾ ਫੈਸਲਾ ਕੀਤਾ ਹੈ। ਜੋ ਸਕੂਲ ਪਹਿਲਾਂ 15 ਜੂਨ ਤੱਕ ਬੰਦ ਸਨ, ਉਹ ਹੁਣ 30 ਜੂਨ ਤੱਕ ਬੰਦ ਰਹਿਣਗੇ, ਤਾਂ ਜੋ ਬੱਚੇ ਤੇਜ਼ ਧੁੱਪ ਅਤੇ ਗਰਮੀ ਤੋਂ ਬਚ ਸਕਣ।
ਇਹ ਵੀ ਪੜ੍ਹੋ : ਅਜੇ ਨਹੀਂ ਮਿਲੇਗੀ ਗਰਮੀ ਤੋਂ ਰਾਹਤ, IMD ਨੇ ਦਿੱਤੀ ਨਵੀਂ ਅਪਡੇਟ
ਬੇਸਿਕ ਐਜੂਕੇਸ਼ਨ ਕੌਂਸਲ ਵੱਲੋਂ ਜਾਰੀ ਹੁਕਮ ਵਿੱਚ ਦੱਸਿਆ ਗਿਆ ਹੈ ਕਿ 20 ਮਈ ਤੋਂ ਸ਼ੁਰੂ ਹੋਈਆਂ ਗਰਮੀਆਂ ਦੀਆਂ ਛੁੱਟੀਆਂ ਹੁਣ 30 ਜੂਨ ਤੱਕ ਚੱਲਣਗੀਆਂ। ਇਸ ਦੌਰਾਨ ਵਿਦਿਆਰਥੀ ਸਕੂਲ ਨਹੀਂ ਆਉਣਗੇ ਪਰ ਅਧਿਆਪਕਾਂ ਦੀ ਡਿਊਟੀ 16 ਜੂਨ ਤੋਂ ਸ਼ੁਰੂ ਹੋਵੇਗੀ। ਅਧਿਆਪਕ, ਸਿੱਖਿਆ ਮਿੱਤਰ ਅਤੇ ਹੋਰ ਸਟਾਫ਼ ਸਕੂਲਾਂ 'ਚ ਹੀ ਰਹਿਣਗੇ ਅਤੇ ਤਿਆਰੀ ਅਤੇ ਪ੍ਰਸ਼ਾਸਨਿਕ ਕੰਮ ਕਰਨਗੇ ਤਾਂ ਜੋ ਨਵਾਂ ਅਕਾਦਮਿਕ ਸੈਸ਼ਨ ਬਿਨਾਂ ਕਿਸੇ ਰੁਕਾਵਟ ਦੇ ਸ਼ੁਰੂ ਹੋ ਸਕੇ। ਉੱਤਰ ਪ੍ਰਦੇਸ਼ 'ਚ ਤਾਪਮਾਨ ਲਗਾਤਾਰ ਵੱਧ ਰਿਹਾ ਹੈ ਅਤੇ ਕਈ ਥਾਵਾਂ 'ਤੇ 45 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ ਹੈ। ਗਰਮ ਹਵਾਵਾਂ ਨੇ ਆਮ ਲੋਕਾਂ ਦੇ ਨਾਲ-ਨਾਲ ਬੱਚਿਆਂ ਲਈ ਵੀ ਮੁਸੀਬਤ ਵਧਾ ਦਿੱਤੀ ਹੈ। ਅਜਿਹੀ ਸਥਿਤੀ 'ਚ ਇਹ ਫੈਸਲਾ ਬੱਚਿਆਂ ਨੂੰ ਗਰਮੀ ਅਤੇ ਲੂ ਤੋਂ ਬਚਾਉਣ 'ਚ ਮਦਦ ਕਰੇਗਾ। ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਬੱਚਿਆਂ ਨੂੰ ਤੇਜ਼ ਧੁੱਪ 'ਚ ਬਾਹਰ ਨਾ ਜਾਣ ਦੇਣ ਅਤੇ ਘਰ 'ਚ ਪੜ੍ਹਾਈ ਲਈ ਸੁਰੱਖਿਅਤ ਮਾਹੌਲ ਬਣਾਉਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਲਣ ਵਾਲੀ ਹੈ ਝੁਲਸਾ ਦੇਣ ਵਾਲੀ ਗਰਮੀ ਤੋਂ ਰਾਹਤ ! ਮੌਸਮ ਵਿਭਾਗ ਨੇ ਦੱਸਿਆ ਕਦੋਂ ਆਵੇਗਾ ਮਾਨਸੂਨ
NEXT STORY