ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਅਗਲੇ ਤਿੰਨ ਦਿਨਾਂ ਤੱਕ ਲੂ ਚੱਲਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਕਈ ਜ਼ਿਲਿਆਂ 'ਚ ਆਮ ਤੋਂ ਵੱਧ ਤਾਪਮਾਨ ਰਹਿਣ ਦਾ ਅਨੁਮਾਨ ਜਤਾਇਆ ਹੈ। ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਮੈਦਾਨੀ ਇਲਾਕਿਆਂ 'ਚ ਗਰਮ ਹਵਾਵਾਂ ਚਲਣ ਦੀ ਸੰਭਾਵਨਾ ਹੈ, ਜਦੋਂ ਕਿ ਮੱਧ ਅਤੇ ਉੱਚ ਪਹਾੜੀ ਇਲਾਕਿਆਂ 'ਚ ਵੀ ਤਾਪਮਾਨ 'ਚ ਵਾਧਾ ਦੇਖਿਆ ਜਾਵੇਗਾ। ਸ਼ਿਮਲਾ 'ਚ ਆਈਐੱਮਡੀ ਕੇਂਦਰ ਦੇ ਸੀਨੀਅਰ ਵਿਗਿਆਨੀ ਸ਼ੋਭਿਤ ਕਟਿਆਰ ਅਨੁਸਾਰ, ਸੂਬੇ ਦੇ ਮੈਦਾਨੀ ਇਲਾਕਿਆਂ 'ਚ ਦਿਨ 'ਚ ਤਾਪਮਾਨ 34 ਡਿਗਰੀ ਸੈਲਸੀਅਸ ਅਤੇ 40 ਡਿਗਰੀ ਸੈਲਸੀਅਸ ਦਰਮਿਆਨ ਹੈ, ਜੋ ਆਮ ਤੋਂ 4-5 ਡਿਗਰੀ ਸੈਲਸੀਅਸ ਵਧ ਹੈ।
ਕਟਿਆਰ ਨੇ ਦੱਸਿਆ,''ਮੱਧ ਪਹਾੜੀ ਖੇਤਰਾਂ 'ਚ ਤਾਪਮਾਨ 28 ਡਿਗਰੀ ਸੈਲਸੀਅਸ ਤੋਂ 34 ਡਿਗਰੀ ਸੈਲਸੀਅਸ ਦਰਮਿਆਨ ਹੈ, ਜਦੋਂ ਕਿ ਉੱਚ ਪਹਾੜੀ ਖੇਤਰਾਂ 'ਚ 24 ਡਿਗਰੀ ਸੈਲਸੀਅਸ ਤੋਂ 32 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ- ਜੋ ਮੌਸਮੀ ਔਸਤ ਤੋਂ ਲਗਭਗ 3-4 ਡਿਗਰੀ ਸੈਲਸੀਅਸ ਵੱਧ ਹੈ।'' ਅਧਿਕਾਰੀ ਨੇ ਕਿਹਾ ਕਿ ਊਨਾ, ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ 'ਚ ਪਿਛਲੇ 4-5 ਦਿਨਾਂ ਤੋਂ ਲੂ ਚੱਲ ਰਹੀ ਹੈ ਅਤੇ ਇਹ ਸਥਿਤੀ 15 ਜੂਨ ਤੱਕ ਜਾਰੀ ਰਹਿਣ ਦੀ ਉਮੀਦ ਹੈ। ਕਟਿਆਰ ਨੇ ਕਿਹਾ,''ਇਨ੍ਹਾਂ ਜ਼ਿਲ੍ਹਿਆਂ 'ਚ ਅਗਲੇ 2 ਦਿਨਾਂ ਤੱਕ ਲੂ ਚੱਲ ਸਕਦੀ ਹੈ। 16 ਜੂਨ ਤੋਂ ਤਾਪਮਾਨ 'ਚ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੇਗੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਸਾਲ ਪਹਿਲਾਂ ਹੀ ਹੋ ਗਈ ਸੀ Plane Crash ਦੀ ਭਵਿੱਖਬਾਣੀ! ਇਸ ਮਹਿਲਾ ਨੇ ਹੈਰਾਨ ਕੀਤੇ ਸਾਰੇ
NEXT STORY