ਵੈੱਬ ਡੈਸਕ : ਸਕੂਲਾਂ ਨੂੰ ਲੈ ਕੇ ਵੱਡੀ ਖ਼ਬਰ ਆ ਰਹੀ ਹੈ। ਹਰਿਆਣਾ ਸਰਕਾਰ ਨੇ ਸਕੂਲਾਂ ਦਾ ਸਮਾਂ ਸਮੇਂ ਤੋਂ ਪਹਿਲਾਂ ਹੀ ਬਦਲ ਦਿੱਤਾ ਹੈ। ਇਸ ਵਿੱਚ ਗਰਮੀਆਂ ਅਤੇ ਸਰਦੀਆਂ ਦੇ ਵੱਖੋ-ਵੱਖਰੇ ਸਮੇਂ ਹਨ। ਪਹਿਲਾਂ ਸਰਕਾਰ ਮਾਰਚ ਦੇ ਮਹੀਨੇ ਵਿੱਚ ਸਮਾਂ ਬਦਲਦੀ ਸੀ ਪਰ ਇਸ ਵਾਰ ਇਸਨੂੰ 16 ਫਰਵਰੀ ਤੋਂ ਲਾਗੂ ਕੀਤਾ ਜਾ ਰਿਹਾ ਹੈ।
Airtel ਨੇ ਲਾਂਚ ਕੀਤਾ 84 ਦਿਨਾਂ ਦਾ ਸਭ ਤੋਂ ਸਸਤਾ ਪਲਾਨ! BSNL-Vi ਨੂੰ ਲੱਗਾ ਵੱਡਾ ਝਟਕਾ
ਕਿਉਂਕਿ ਇਹ ਦਿਨ ਐਤਵਾਰ ਹੈ, ਇਸ ਲਈ ਸਕੂਲਾਂ ਦਾ ਸਮਾਂ 17 ਫਰਵਰੀ ਤੋਂ ਬਦਲ ਜਾਵੇਗਾ। ਇਸ ਸਬੰਧੀ ਸਕੂਲ ਸਿੱਖਿਆ ਡਾਇਰੈਕਟੋਰੇਟ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਸਰਕਾਰੀ ਸਕੂਲਾਂ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ 'ਤੇ ਵੀ ਲਾਗੂ ਹੋਵੇਗਾ।
ਇਹ ਹੋਵੇਗੀ ਟਾਈਮਿੰਗ
ਸਕੂਲ ਦਾ ਸਮਾਂ: ਸਵੇਰੇ 08:00 ਵਜੇ ਤੋਂ ਦੁਪਹਿਰ 02:30 ਵਜੇ ਤੱਕ
ਡਬਲ ਸ਼ਿਫਟ ਵਿੱਚ- ਪਹਿਲੀ ਸ਼ਿਫਟ ਦਾ ਸਮਾਂ ਸਵੇਰੇ 07:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੈ।
ਦੂਜੀ ਸ਼ਿਫਟ 12:45 pm ਤੋਂ 6:15 pm
ਟੁੱਟੇ ਦਿਲ ਦਾ Valentines Day 'ਤੇ ਕੁੜੀ ਨੇ ਲਿਆ ਅਨੋਖੇ ਅੰਦਾਜ਼ 'ਚ ਬਦਲਾ, ਵੀਡੀਓ ਵਾਇਰਲ
ਇਸ ਸਬੰਧੀ ਸਕੂਲ ਸਿੱਖਿਆ ਡਾਇਰੈਕਟੋਰੇਟ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ‘ਤੇ ਲਾਗੂ ਹੋਵੇਗਾ। ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਨੇ ਸਕੂਲਾਂ ਦੇ ਸਮੇਂ ਨੂੰ ਸਕੂਲ ਦੀ ਕਿਸਮ ਦੇ ਅਨੁਸਾਰ 3 ਹਿੱਸਿਆਂ ਵਿੱਚ ਵੰਡਿਆ ਹੈ। ਇਸ ਵਿੱਚ ਸਿੰਗਲ ਸ਼ਿਫਟ ਵਾਲੇ ਸਕੂਲ ਅਤੇ ਡਬਲ ਸ਼ਿਫਟ ਵਾਲੇ ਸਕੂਲ ਦਾ ਪਹਿਲੀ ਅਤੇ ਦੂਜੀ ਸ਼ਿਫਟ ਦੇ ਹਿਸਾਬ ਨਾਲ ਸਮਾਂ ਤੈਅ ਕੀਤਾ ਗਿਆ ਹੈ। ਇਸ ਨੂੰ ਰੁੱਤ ਅਨੁਸਾਰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Valentines day 'ਤੇ 389 ਰੁਪਏ 'ਚ Boyfriend! ਸੜਕਾਂ 'ਤੇ ਲੱਗੇ ਪੋਸਟਰ, ਭੜਕੇ ਲੋਕ
NEXT STORY