ਬਿਜ਼ਨੈੱਸ ਡੈਸਕ- ਦੁਨੀਆ ਭਰ 'ਚ ਅਮੀਰੀ ਅਤੇ ਸਟੇਟਸ ਦਾ ਪ੍ਰਤੀਕ ਮੰਨੇ ਜਾਣ ਵਾਲੇ ਹੀਰਿਆਂ ਦੀ ਚਮਕ ਹੁਣ ਫਿੱਕੀ ਪੈ ਰਹੀ ਹੈ। ਬਾਜ਼ਾਰ ਵਿਸ਼ਲੇਸ਼ਕ ਸੌਲ ਸਾਡਕਾ ਦੀ ਇੱਕ ਤਾਜ਼ਾ ਚਿਤਾਵਨੀ ਨੇ ਜਵੈਲਰੀ ਇੰਡਸਟਰੀ 'ਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਅਨੁਸਾਰ, ਆਉਣ ਵਾਲੇ ਸਾਲਾਂ 'ਚ ਹੀਰਿਆਂ ਦੀਆਂ ਕੀਮਤਾਂ ਬਹੁਤ ਤੇਜ਼ੀ ਨਾਲ ਡਿੱਗ ਸਕਦੀਆਂ ਹਨ ਅਤੇ ਇਹ ਅਮੀਰੀ ਦੀ ਥਾਂ "ਫੋਕੇ ਦਿਖਾਵੇ" ਦਾ ਪ੍ਰਤੀਕ ਬਣ ਸਕਦੇ ਹਨ।
ਪਿਛਲੇ ਕੁਝ ਸਮੇਂ ਦੌਰਾਨ ਆਧੁਨਿਕ ਤਕਨਾਲੋਜੀ ਦੀ ਮਦਦ ਨਾਲ ਲੈਬ 'ਚ ਤਿਆਰ ਕੀਤੇ ਜਾਣ ਵਾਲੇ ਹੀਰਿਆਂ ਦੀ ਵਰਤੋਂ ਬਹੁਤ ਤੇਜ਼ੀ ਨਾਲ ਵਧੀ ਹੈ। ਇਹ ਹੀਰੇ ਦੇਖਣ ਅਤੇ ਗੁਣਾਂ 'ਚ 100 ਫ਼ੀਸਦੀ ਕੁਦਰਤੀ ਹੀਰਿਆਂ ਵਰਗੇ ਹੁੰਦੇ ਹਨ, ਪਰ ਕੀਮਤ 'ਚ ਬਹੁਤ ਸਸਤੇ ਹੁੰਦੇ ਹਨ। ਇਸ ਕਾਰਨ ਕੁਦਰਤੀ ਹੀਰਿਆਂ ਦੀ ਦੁਰਲੱਭਤਾ ਦਾ ਭਰਮ ਖ਼ਤਮ ਹੋ ਰਿਹਾ ਹੈ।
ਰਿਪੋਰਟਾਂ ਅਨੁਸਾਰ, ਕੁਦਰਤੀ ਹੀਰਿਆਂ ਦੀਆਂ ਖਾਣਾਂ 'ਚ ਖੁਦਾਈ ਕਰਨ ਵਾਲੀਆਂ ਕੰਪਨੀਆਂ ਵੱਲੋਂ ਉਤਪਾਦਨ ਵਿੱਚ 20 ਫ਼ੀਸਦੀ ਦੀ ਕਟੌਤੀ ਕਰਨ ਦੇ ਬਾਵਜੂਦ, ਪਿਛਲੇ 4 ਸਾਲਾਂ 'ਚ ਕੁਦਰਤੀ ਹੀਰਿਆਂ ਦੀਆਂ ਅਸਲ ਕੀਮਤਾਂ 'ਚ ਲਗਭਗ 50 ਫ਼ੀਸਦੀ ਦੀ ਗਿਰਾਵਟ ਆ ਚੁੱਕੀ ਹੈ।
ਇਹ ਵੀ ਪੜ੍ਹੋ- ਪੁਤਿਨ ਅੱਗੇ ਵੱਡਾ ਸੰਕਟ ! ਦੇਸ਼ 'ਚ ਸੁੱਕ ਗਏ ਪੈਟਰੋਲ ਪੰਪ, ਹੁਣ ਭਾਰਤੀ ਤੇਲ ਨਾਲ ਚੱਲਣਗੀਆਂ ਰੂਸ ਦੀਆਂ ਗੱਡੀਆਂ
ਸੌਲ ਸਾਡਕਾ ਨੇ ਹੀਰਿਆਂ ਦੀ ਤੁਲਨਾ 100 ਸਾਲ ਪਹਿਲਾਂ ਦੇ ਮੋਤੀਆਂ ਦੇ ਬਾਜ਼ਾਰ ਨਾਲ ਕੀਤੀ ਹੈ। ਜਿਵੇਂ 'ਬਣਾਏ ਗਏ ਮੋਤੀਆਂ' ਦੇ ਬਾਜ਼ਾਰ 'ਚ ਆਉਣ ਨਾਲ ਕੁਦਰਤੀ ਮੋਤੀਆਂ ਦਾ ਉੱਚ ਦਰਜਾ ਖ਼ਤਮ ਹੋ ਗਿਆ ਸੀ, ਉਹੀ ਸਥਿਤੀ ਹੁਣ ਹੀਰਿਆਂ ਨਾਲ ਹੋ ਰਹੀ ਹੈ।
ਮਾਹਿਰਾਂ ਅਨੁਸਾਰ, ਆਉਣ ਵਾਲੇ ਸਮੇਂ 'ਚ ਪੁਰਾਣੀ ਪੀੜ੍ਹੀ ਕੋਲ ਮੌਜੂਦ ਹੀਰੇ ਜਦੋਂ ਵਾਰਿਸਾਂ ਰਾਹੀਂ ਦੂਜੀ ਵਾਰ ਬਾਜ਼ਾਰ 'ਚ ਆਉਣਗੇ, ਤਾਂ ਬਾਜ਼ਾਰ 'ਚ ਹੀਰਿਆਂ ਦੀ ਇੰਨੀ ਜ਼ਿਆਦਾ ਸਪਲਾਈ ਹੋ ਜਾਵੇਗੀ ਕਿ ਨਵੀਂ ਮਾਈਨਿੰਗ ਦੀ ਲੋੜ ਹੀ ਨਹੀਂ ਰਹੇਗੀ।
ਵਿਸ਼ਲੇਸ਼ਕਾਂ ਅਨੁਸਾਰ, ਜੇਕਰ ਕੋਈ ਵਿਅਕਤੀ ਜਾਂ ਨਿਵੇਸ਼ਕ ਹੀਰੇ ਦੀ ਅੰਗੂਠੀ ਜਾਂ ਗਹਿਣੇ ਇਸ ਉਮੀਦ ਨਾਲ ਖਰੀਦ ਰਿਹਾ ਹੈ ਕਿ ਇਹ ਭਵਿੱਖ ਵਿੱਚ ਉਸ ਦੇ ਪੈਸੇ ਦੀ ਕੀਮਤ ਬਣਾ ਕੇ ਰੱਖੇਗਾ, ਤਾਂ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੀਰਾ ਹੁਣ ਇੱਕ ਮਹਿੰਗੀ ਜਾਂ ਸੁਰੱਖਿਅਤ ਇਨਵੈਸਟਮੈਂਟ ਦੀ ਥਾਂ ਕੇਵਲ ਇੱਕ ਆਮ ਫੈਸ਼ਨ ਜਵੈਲਰੀ ਬਣਦਾ ਜਾ ਰਿਹਾ ਹੈ, ਜਿਸ ਕਾਰਨ ਇਸ 'ਚ ਜ਼ਿਆਦਾ ਨਿਵੇਸ਼ ਕਰਨਾ ਫ਼ਾਇਦੇ ਦੀ ਜਗਾ ਘਾਟੇ ਦਾ ਸੌਦਾ ਬਣ ਸਕਦਾ ਹੈ।
ਇਹ ਵੀ ਪੜ੍ਹੋ- Good News ; ਭਾਰਤੀਆਂ ਨੂੰ Free Visa ਦੇ ਰਿਹਾ ਇਹ ਦੇਸ਼ ! ਪੂਰਾ ਖ਼ਰਚਾ ਚੁੱਕੇਗੀ ਸਰਕਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤੀ ਵਿੱਤੀ ਖੇਤਰ 'ਚ ਵੱਡਾ ਧਮਾਕਾ: ਬੈਂਕ ਆਫ਼ ਅਮਰੀਕਾ 'Jio Credit' 'ਚ ਖਰੀਦੇਗਾ 49.9% ਹਿੱਸੇਦਾਰੀ
NEXT STORY