ਨਵੀਂ ਦਿੱਲੀ (ਭਾਸ਼ਾ) : ਭਾਰਤੀ ਤੱਟ ਰੱਖਿਅਕਾਂ ਨੇ ਮੰਗਲੁਰੂ ਤੋਂ 60 ਸਮੁੰਦਰੀ ਮੀਲ ਦੂਰ ਡੁੱਬੇ ਇੱਕ ਜਹਾਜ਼ ਦੇ ਛੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਤੱਟ ਰੱਖਿਅਕ (ICG) ਨੇ ਆਪਣੇ ਜਹਾਜ਼ ਵਿਕਰਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜੋ ਗਸ਼ਤ 'ਤੇ ਸੀ ਅਤੇ ਖੋਜ ਅਤੇ ਬਚਾਅ ਕਾਰਜਾਂ ਲਈ ਭੇਜਿਆ ਗਿਆ ਸੀ।
ਤੱਟ ਰੱਖਿਅਕ ਨ ਐਕਸ ਉੱਤੇ ਇਕ ਪੋਸਟ ਵਿਚ ਕਿਹਾ ਕਿ ਭਾਰਤੀ ਤੱਟ ਰੱਖਿਅਕ ਨੇ ਸੰਕਟ ਦੀ ਕਾਲ 'ਤੇ ਤੁਰੰਤ ਜਵਾਬ ਦਿੱਤਾ ਅਤੇ ਜਹਾਜ਼ ਐੱਮਐੱਸਵੀ ਸਲਾਮਤ ਦੇ ਛੇ ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ। ਇਹ ਜਹਾਜ਼ ਕਰਨਾਟਕ ਦੇ ਨਿਊ ਮੰਗਲੁਰੂ ਤੋਂ ਲਕਸ਼ਦੀਪ ਦੇ ਕਦਮਤ ਟਾਪੂ ਜਾ ਰਿਹਾ ਸੀ ਜਦੋਂ ਮੰਗਲੁਰੂ ਤੋਂ 60 ਸਮੁੰਦਰੀ ਮੀਲ ਦੂਰ ਡੁੱਬ ਗਿਆ। ਤੱਟ ਰੱਖਿਅਕ ਨੇ ਕਿਹਾ ਕਿ ਗਸ਼ਤੀ ਜਹਾਜ਼ ਵਿਕਰਮ ਨੂੰ ਉਸ ਦਿਸ਼ਾ ਵੱਲ ਮੋੜ ਦਿੱਤਾ ਗਿਆ ਸੀ ਅਤੇ ਇੱਕ ਤੇਜ਼ ਅਤੇ ਸਫਲ ਬਚਾਅ ਕਾਰਜ ਚਲਾਇਆ ਗਿਆ।
ਕੋਸਟ ਗਾਰਡ ਨੇ ਕਿਹਾ ਕਿ ਸਾਰੇ ਬਚੇ ਹੋਏ ਲੋਕਾਂ ਨੂੰ ਬਾਹਰ ਕੱਢਿਆ ਗਿਆ, ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਨਿਊ ਮੰਗਲੁਰੂ ਬੰਦਰਗਾਹ 'ਤੇ ਲਿਆਂਦਾ ਗਿਆ। ਕੋਸਟ ਗਾਰਡ ਨੇ ਪੋਸਟ ਵਿੱਚ ਲਿਖਿਆ ਕਿ ਇਹ ਭਾਰਤੀ ਕੋਸਟ ਗਾਰਡ (ICG) ਦੀ ਜਾਨਾਂ ਬਚਾਉਣ ਅਤੇ ਸਾਡੇ ਸਮੁੰਦਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤਾਂ ਦੀ ਸੁਰੱਖਿਆ ਤੇ ਸਫ਼ਰ ਲਈ ਸ਼ੁਰੂ ਹੋਈ 'Pink Bus ਸੇਵਾ', ਜਾਣੋ ਕੀ ਹੋਵੇਗਾ ਸਮਾਂ
NEXT STORY