ਨਵੀਂ ਦਿੱਲੀ (ਵਾਰਤਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਮਾਜਵਾਦੀ ਪਾਰਟੀ (ਸਪਾ) 'ਤੇ ਅੱਜ ਯਾਨੀ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਉਸ ਨੇ ਕਾਨਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਸ਼ਹਿਰ 'ਚ ਦੰਗਾ ਭੜਕਾਉਣ ਅਤੇ ਭਾਜਪਾ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਸੀ। ਭਾਜਪਾ ਦੇ ਬੁਲਾਰੇ ਡਾ. ਸੰਬਿਤ ਪਾਤਰਾ ਨੇ ਇੱਥੇ ਪਾਰਟੀ ਹੈੱਡ ਕੁਆਰਟਰ 'ਚ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਮੈਟਰੋ ਦਾ ਉਦਘਾਟਨ ਕਰਨ ਤੋਂ ਬਾਅਦ ਰੈਲੀ ਨੂੰ ਸੰਬੋਧਨ ਕੀਤਾ ਸੀ। ਜਦੋਂ ਸ਼੍ਰੀ ਮੋਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਉਸ ਤੋਂ ਠੀਕ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ। ਉਸ ਵੀਡੀਓ 'ਚ ਭਾਜਪਾ ਦੀ ਇਕ ਕਾਰ ਸੀ, ਉਸ 'ਤੇ ਕੁਝ ਕਮਲ ਦੇ ਸਟਿਕਰਜ਼ ਲੱਗੇ ਹੋਏ ਸਨ ਅਤੇ ਪ੍ਰਧਾਨ ਮੰਤਰੀ ਜੀ ਦਾ ਵੀ ਇਕ ਪੋਸਟਰ ਗੱਡੀ ਦੇ ਪਿੱਛੇ ਲੱਗਾ ਹੋਇਆ ਸੀ।
ਇਹ ਵੀ ਪੜ੍ਹੋ : ਤਿੰਨ ਤਲਾਕ ਪੀੜਤਾ ਦਾ PM ਮੋਦੀ ਨੇ ਵਧਾਇਆ ਹੌਂਸਲਾ, ਜ਼ਿੰਦਗੀ 'ਚ ਤਰੱਕੀ ਲਈ ਦਿੱਤਾ ਇਹ ਮੰਤਰ
ਬੁਲਾਰੇ ਨੇ ਕਿਹਾ ਕਿ ਨੌਬਸਤਾ ਹਮੀਰਪੁਰ ਰੋਡ 'ਤੇ ਇਕ ਚੌਰਾਹੇ 'ਤੇ ਹੋਈ ਇਕ ਘਟਨਾ 'ਚ ਲਾਲ ਟੋਪੀ ਪਾਏ ਹੋਏ ਸਪਾ ਦੇ ਵਰਕਰਾਂ ਨੇ ਗੱਡੀ ਰੋਕ ਕੇ ਉਸ ਨੂੰ ਤੋੜ ਦਿੱਤਾ ਅਤੇ ਉਸ 'ਚ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਗੱਡੀ 'ਚ ਜੋ ਲੋਕ ਭੰਨ-ਤੋੜ ਕਰ ਰਹੇ ਸਨ, ਉਸ ਸਮੇਂ ਸਪਾ ਵਿਦਿਆਰਥਈ ਸਭਾ ਦੇ ਸਕੱਤਰ ਜਿਨ੍ਹਾਂ ਦਾ ਨਾਮ ਅਖ਼ਬਾਰਾਂ ਨੇ ਸਚਿਨ ਕੇਸਰਵਾਨੀ ਲਿਖਿਆ ਹੈ, ਉਹ ਵੀ ਉੱਥੇ ਮੌਜੂਦ ਸਨ। ਉਨ੍ਹਾਂ ਨੂੰ ਬਾਅਦ 'ਚ ਪੁਲਸ ਅਤੇ ਸੀ.ਸੀ.ਟੀ.ਵੀ. ਫੁਟੇਜ ਦੇ ਮਾਧਿਅਮ ਨਾਲ ਜਾਂਚ ਹੋਈ ਤਾਂ ਪਤਾ ਲੱਗਾ ਕਿ ਇਹ ਗੱਡੀ ਵੀ ਭਾਜਪਾ ਦੇ ਵਰਕਰਾਂ ਦੀ ਨਹੀਂ ਸਗੋਂ ਸਪਾ ਵਿਦਿਆਰਥੀ ਸਭਾ ਦੇ ਦੂਜੇ ਨੇਤਾ ਅੰਕੁਰ ਪਟੇਲ ਦੀ ਸੀ। ਇਸ ਗੱਡੀ ਨੂੰ ਭਾਜਪਾ ਦੀ ਗੱਡੀ ਦੇ ਰੂਪ 'ਚ ਸਜਾਇਆ ਗਿਆ ਸੀ। ਇਸ ਘਟਨਾ ਨੂੰ ਲੈਕੇ ਅੱਜ ਅਖ਼ਬਾਰਾਂ 'ਚ ਕੁਝ ਗੰਭੀਰ ਟਿੱਪਣੀਆਂ ਸਮਾਜਵਾਦੀ ਪਾਰਟੀ 'ਤੇ ਹੋਈਆਂ ਹਨ। ਸਮਾਜਵਾਦੀ ਪਾਰਟੀ ਕਿਸ ਤਰ੍ਹਾਂ ਇਸ ਰੈਲੀ ਨੂੰ ਖ਼ਤਮ ਕਰਨ ਦੀ ਸਾਜਿਸ਼, ਰੈਲੀ 'ਚ ਦੰਗਾ ਭੜਕਾਉਣ ਅਤੇ ਸ਼ਹਿਰ 'ਚ ਦੰਗਾ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਅੱਜ ਅਖ਼ਬਾਰਾਂ ਨੇ ਗੰਭੀਰਤਾ ਨਾਲ ਇਸ ਵਿਸ਼ੇ ਨੂੰ ਛਾਪਿਆ ਹੈ। ਪਾਤਰਾ ਨੇ ਕਿਹਾ ਕਿ ਸ਼੍ਰੀ ਮੋਦੀ ਕਹਿੰਦੇ ਹਨ ਕਿ ਲਾਲ ਟੋਪੀ ਦਾ ਮਤਲਬ ਹੈ ਖ਼ਤਰੇ ਦਾ ਨਿਸ਼ਾਨ। ਕੱਲ ਦੀ ਘਟਨਾ ਤੋਂ ਸਾਬਿਤ ਹੋ ਗਿਆ ਹੈ ਕਿ ਸਮਾਜਵਾਦੀ ਪਾਰਟੀ ਮਾਫ਼ੀਆ ਦੀ ਤਰਜ 'ਤੇ ਭਾਜਪਾ ਨੂੰ ਬਦਨਾਮ ਕਰਨ ਦੀ ਝੂਠੀ ਕੋਸ਼ਿਸ਼ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਸਾਬਕਾ ਵਿਧਾਇਕਾਂ ਸਮੇਤ 4 ਆਗੂਆਂ ਨੇ ਫੜਿਆ ਭਾਜਪਾ ਦਾ ਪੱਲਾ
NEXT STORY