ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਸਵੱਛ ਸਰਵੇਖਣ 2021 ਪੁਰਸਕਾਰ ’ਚ ਸ਼੍ਰੀਨਗਰ ਸ਼ਹਿਰ ਨੂੰ ਭਾਰਤ ਦੇ ਚੋਟੀ ਦੇ 50 ਸਭ ਤੋਂ ਸਵੱਛ ਸ਼ਹਿਰਾਂ ’ਚ ਬਣਾਉਣ ਲਈ ਨਿਵਾਸੀਆਂ, ਸਫ਼ਾਈ ਮਿੱਤਰਾਂ ਅਤੇ ਸ਼੍ਰੀਨਗਰ ਨਗਰ ਨਿਗਮ (ਐੱਸ.ਐੱਮ.ਸੀ.) ਨੂੰ ਵਧਾਈ ਦਿੱਤੀ। ਉੱਪ ਰਾਜਪਾਲ ਜੰਮੂ ਕਸ਼ਮੀਰ ਦੇ ਦਫ਼ਤਰ ਨੇ ਅਧਿਕਾਰਤ ਅਕਾਊਂਟ ਤੋਂ ਟਵੀਟ ਕੀਤਾ,‘‘ਸ਼੍ਰੀਨਗਰ ਦੇ ਨਿਵਾਸੀਆਂ, ਸਫ਼ਾਈ ਮਿੱਤਰਾਂ ਅਤੇ @SMC_Srinagar ਟੀਮ ਨੂੰ ਸਵੱਛ ਸਵੇਖਣ 2021 ਪੁਰਸਕਾਰਾਂ ਅਧੀਨ ਭਾਰਤ ਦੇ ਚੋਟੀ ਦੇ 50 ਸਭ ਤੋਂ ਸਵੱਛ ਸ਼ਹਿਰਾਂ ’ਚ ਸ਼੍ਰੀਨਗਰ ਸ਼ਹਿਰ ਬਣਾਉਣ ਅਤੇ ਸਫ਼ਾਈ ਮਿੱਤਰ ਸੁਰੱਖਿਆ ਚੁਣੌਤੀ ’ਚ 12ਵੀਂ ਰੈਂਕ ਪ੍ਰਾਪਤ ਕਰਨ ਲਈ ਵਧਾਈ।’’

ਇਕ ਹੋਰ ਟਵੀਟ ’ਚ ਕਿਹਾ,‘‘ਇਹ ਇਕ ਸ਼ਾਨਦਾਰ ਉਪਲੱਬਧੀ ਹੈ ਅਤੇ ਤੁਹਾਡੀ ਦ੍ਰਿੜਤਾ ਦਾ ਨਤੀਜਾ ਹੈ। ਇਸ ਨੂੰ ਜਾਰੀ ਰੱਖੋ।’’ ਰਾਸ਼ਟਰੀ ਰਾਮਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਦਿੱਲੀ ’ਚ ਇਕ ਪ੍ਰੋਗਰਾਮ ’ਚ ਸਵੱਛ ਸਰਵੇਖਣ ਪੁਰਸਕਾਰ 2021 ਪ੍ਰਦਾਨ ਕੀਤੇ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਜਨਾਨੀ ਦੀ ਮੌਤ, ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਕੀਤਾ ਹਮਲਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਦੇਸ਼ ’ਚ 538 ਦਿਨਾਂ ’ਚ ਕੋਰੋਨਾ ਦੇ ਸਭ ਤੋਂ ਘੱਟ 8,488 ਨਵੇਂ ਮਾਮਲੇ ਆਏ ਸਾਹਮਣੇ
NEXT STORY