ਕੋਲਕਾਤਾ (ਵਾਰਤਾ)- ਦੇਸ਼ 'ਚ ਖ਼ੁਦਕੁਸ਼ੀ ਦੇ 50 ਫ਼ੀਸਦੀ ਤੋਂ ਜ਼ਿਆਦਾ ਮਾਮਲੇ 5 ਮੁੱਖ ਰਾਜਾਂ ਮਹਾਰਾਸ਼ਟਰ, ਤਾਮਿਲਨਾਡੂ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕਰਨਾਟਕ 'ਚ ਦਰਜ ਕੀਤੇ ਜਾਂਦੇ ਹਨ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਅਨੁਸਾਰ 2021 'ਚ ਦੇਸ਼ 'ਚ ਖੁਦਕੁਸ਼ੀ ਦੇ ਮਾਮਲਿਆਂ ਦੀ ਕੁੱਲ ਗਿਣਤੀ 1,64,033 ਸੀ। ਐੱਨ.ਸੀ.ਆਰ.ਬੀ. ਰਿਪੋਰਟਰ ਨੇ ਅਗਸਤ 2022 'ਚ ਇਸ ਹੈਰਾਨੀਜਨਕ ਡਾਟਾ ਦਾ ਖ਼ੁਲਾਸਾ ਕੀਤਾ। ਸੋਲਾਸ ਨਾਮੀ ਇਕ ਗੈਰ-ਲਾਭਕਾਰੀ ਗੈਰ ਸਰਕਾਰੀ ਸੰਗਠਨ (ਐੱਨ.ਜੀ.ਓ.) ਨੇ ਇੱਥੇ ਇਕ ਮੀਡੀਆ ਸੰਮੇਲਨ ਦੌਰਾਨ ਭਾਰਤ ਸਰਕਾਰ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਅੰਕੜੇ ਚਿੰਤਾਜਨਕ ਹਨ, 2021 'ਚ ਦੇਸ਼ 'ਚ ਦਰਜ ਕੀਤੀਆਂ ਗਈਆਂ ਖੁਦਕੁਸ਼ੀਆਂ 'ਚ 7.2 ਫੀਸਦੀ ਦਾ ਚਿੰਤਾਜਨਕ ਵਾਧਾ ਹੋਇਆ ਹੈ ਅਤੇ ਕੁੱਲ ਗਿਣੀ 1,64,033 ਮਾਮਲਿਆਂ ਤੱਕ ਪਹੁੰਚ ਗਈ ਹੈ। ਇਨ੍ਹਾਂ ਦੁਖ਼ਦ ਘਟਨਾਵਾਂ ਦਾ ਮਹੱਤਵਪੂਰਨ ਹਿੱਸਾ ਮੁੱਖ ਰੂਪ ਨਾਲ 5 ਰਾਜਾਂ ਮਹਾਰਾਸ਼ਟਰ, ਤਾਮਿਲਨਾਡੂ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕਰਨਾਟਕ 'ਚ ਦਰਜ ਕੀਤਾ ਗਿਆ ਸੀ। ਰਿਪੋਰਟ 'ਚ ਕਿਹਾ ਗਿਆ ਹੈ, ਕੁੱਲ ਮਿਲਾ ਕੇ ਸਾਰੀਆਂ ਖ਼ੁਦਕੁਸ਼ੀਆਂ ਦੇ 50.4 ਫੀਸਦੀ ਮਾਮਲੇ ਦੇਸ਼ ਦੇ ਇਨ੍ਹਾਂ 5 ਰਾਜਾਂ 'ਚ ਦਰਜ ਕੀਤੇ ਗਏ।
ਇਹ ਵੀ ਪੜ੍ਹੋ : 'ਛੁੱਟੀ ਦੇ ਦਿਓ ਸਰ, ਬੜੀ ਮੁਸ਼ਕਲ ਨਾਲ ਚੰਗਾ ਰਿਸ਼ਤਾ ਮਿਲਿਆ', ਸਿਪਾਹੀ ਦੀ ਅਰਜ਼ੀ 'ਤੇ ਜਾਣੋ ਕੀ ਮਿਲਿਆ ਜਵਾਬ
ਨਵੀਂ ਦਿੱਲੀ ਸਥਿਤ ਐੱਨ.ਸੀ.ਆਰ.ਬੀ. ਦੇ ਅੰਕੜਿਆਂ ਅਨੁਸਾਰ ਖ਼ੁਦਕੁਸ਼ੀ ਕਈ ਕਾਰਨਾਂ ਨਾਲ ਹੋ ਸਕੀਦ ਹੈ, ਜਿਵੇਂ ਕਿਸੇ ਦੇ ਪੇਸ਼ੇ ਜਾਂ ਕਰੀਅਰ ਨਾਲ ਸੰਬੰਧ ਮੁੱਦੇ, ਗਲਤ ਰਵੱਈਆ, ਹਿੰਸਾ, ਪਰਿਵਾਰਕ ਸੰਘਰਸ਼, ਮਾਨਸਿਕ ਸਿਹਤ ਵਿਕਾਰ, ਸ਼ਰਾਬ ਦੀ ਆਦਤ, ਵਿੱਤੀ ਅਸਫ਼ਲਤਾਵਾਂ, ਕ੍ਰੋਨਿਕ ਦਰਦ ਹੋਰ ਵੀ ਬਹੁਤ ਕੁੱਝ। ਸੋਲਾਸ ਸੰਕਟ ਪੀੜਤ ਲੋਕਾਂ ਨੂੰ ਸਲਾਹ ਦੇ ਕੇ ਖ਼ੁਦਕੁਸ਼ੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਨੇ ਕਿਹਾ ਕਿ ਐੱਨ.ਸੀ.ਆਰ.ਬੀ. ਸਿਰਫ਼ ਪੁਲਸ ਨੂੰ ਰਿਪੋਰਟ ਕੀਤੇ ਗਏ ਮਾਮਲਿਆਂ ਤੋਂ ਖ਼ੁਦਕੁਸ਼ੀਆਂ ਬਾਰੇ ਜਾਣਕਾਰੀ ਇਕੱਠੀ ਕਰਦਾ ਹੈ। ਖੁਦਕੁਸ਼ੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਕੰਮ ਕਰ ਰਹੇ ਗੈਰ-ਸਰਕਾਰੀ ਸੰਗਠਨਾਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਖੁਦਕੁਸ਼ੀ ਦੇ ਵਿਚਾਰ ਵਾਲੇ ਵਿਅਕਤੀ ਆਪਣੇ ਜੀਵਨ ਨੂੰ ਖ਼ਤਮ ਕਰਨ ਦੀ ਇੱਛਾ ਦੀ ਬਜਾਏ ਆਪਣੇ ਦਰਦ ਤੋਂ ਰਾਹਤ ਚਾਹੁੰਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਾਮ 'ਚ ਸਾਬਣ ਦੇ ਡੱਬਿਆਂ 'ਚ ਲੁੱਕੋ ਕੇ ਰੱਖੀ 21 ਕਰੋੜ ਰੁਪਏ ਦੀ ਹੈਰੋਇਨ ਜ਼ਬਤ, 3 ਲੋਕ ਗ੍ਰਿਫ਼ਤਾਰ
NEXT STORY