ਨੈਸ਼ਨਲ ਡੈਸਕ- ਜੰਮੂ ਸ਼ਹਿਰ ਦੇ ਟ੍ਰਾਂਸਪੋਰਟ ਨਗਰ ਇਲਾਕੇ ਵਿੱਚ ਬੁੱਧਵਾਰ ਨੂੰ ਤੇਲ ਦੇ ਕਈ ਟੈਂਕਰਾਂ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਵਿਭਾਗ ਦੀ ਮੁਸਤੈਦੀ ਕਾਰਨ ਇੱਕ ਬਹੁਤ ਵੱਡਾ ਹਾਦਸਾ ਵਾਪਰਨ ਤੋਂ ਬਚ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇਹ ਅੱਗ ਟ੍ਰਾਂਸਪੋਰਟ ਨਗਰ ਵਿੱਚ ਆਰ.ਟੀ.ਓ. ਦਫ਼ਤਰ ਦੇ ਨੇੜੇ ਖੜ੍ਹੇ ਇੱਕ ਟੈਂਕਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਲੱਗੀ।
ਅੱਗ ਨੇ ਦੇਖਦੇ ਹੀ ਦੇਖਦੇ ਨੇੜੇ ਖੜ੍ਹੇ 4-5 ਹੋਰ ਟੈਂਕਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਇੰਨੀ ਭਿਆਨਕ ਸੀ ਕਿ ਦੋ ਟੈਂਕਰ, ਜਿਨ੍ਹਾਂ ਵਿੱਚ ਤੇਲ ਦੀ ਮਾਤਰਾ ਘੱਟ ਸੀ, 'ਚ ਧਮਾਕਾ ਹੋ ਗਿਆ, ਜਿਸ ਕਾਰਨ ਇਲਾਕਾ ਕੰਬ ਗਿਆ ਤੇ ਧਮਾਕੇ ਨਾਲ ਇਹ ਟੈਂਕਰ ਫਟ ਗਏ ਅਤੇ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚੀਆਂ। ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਤੇਲ ਦੇ ਟੈਂਕਰ ਅਤੇ ਨੇੜੇ ਹੀ ਝੁੱਗੀਆਂ ਹੋਣ ਕਾਰਨ ਖ਼ਤਰਾ ਬਹੁਤ ਜ਼ਿਆਦਾ ਸੀ। ਫਾਇਰ ਕਰਮਚਾਰੀਆਂ ਨੇ ਲਗਭਗ ਇੱਕ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ।
ਅਧਿਕਾਰੀਆਂ ਅਨੁਸਾਰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਅਤੇ ਸਬੰਧਤ ਵਿਭਾਗ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਅੱਗ ਕਿਸੇ ਤਕਨੀਕੀ ਨੁਕਸ ਕਾਰਨ ਲੱਗੀ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਸੀ।
ਇਹ ਵੀ ਪੜ੍ਹੋ- ਹਜ਼ਾਰਾਂ ਭਾਰਤੀ ਮੁਲਾਜ਼ਮਾਂ ਦੀ ਰਾਤੋ-ਰਾਤ ਹੋ ਗਈ 'ਛੁੱਟੀ' ! Tech ਖੇਤਰ ਦੀ ਦਿੱਗਜ ਕੰਪਨੀ ਨੇ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਾਰਡਰ 'ਤੇ ਤੈਨਾਤ ਭਾਰਤੀ ਡਰੋਨ 'ਤੇ ਪਾਕਿ ਫੌਜ ਵੱਲੋਂ ਫਾਇਰਿੰਗ, ਵਧਿਆ ਤਣਾਅ
NEXT STORY