ਨੈਸ਼ਨਲ ਡੈਸਕ- ਪੁਣੇ ’ਚ ਕੰਪੀਟੀਟਿਵ ਐਗ਼ਜ਼ਾਮ ਅਕੈਡਮੀ ਦੇ ਇਕ ਅਧਿਆਪਕ ਖ਼ਿਲਾਫ਼ ਇਕ ਆਟੋ-ਰਿਕਸ਼ਾ ਚਾਲਕ ਤੋਂ ਉਸ ਦੇ ਬੱਚਿਆਂ ਨੂੰ ਮਹਾਰਾਸ਼ਟਰ ਪੁਲਸ ਅਤੇ ਭਾਰਤੀ ਸਮੁੰਦਰੀ ਫੌਜ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 10 ਲੱਖ ਰੁਪਏ ਦੀ ਠੱਗੀ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਠਾਣੇ ਜ਼ਿਲੇ ਦੇ ਭਿਵੰਡੀ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਬੇਟੀ ਕਲਿਆਣ ਰੇਲਵੇ ਸਟੇਸ਼ਨ ਦੇ ਨੇੜੇ ਇਕ ਅਕੈਡਮੀ ’ਚ ਪੁਲਸ ਦੀਆਂ ਨੌਕਰੀਆਂ ਲਈ ਭਰਤੀ ਤੋਂ ਪਹਿਲਾਂ ਦਾ ਸਿਖਲਾਈ ਕੋਰਸ ਲੈ ਰਹੀ ਸੀ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਕੈਡਮੀ ਦੇ ਇਕ ਅਧਿਆਪਕ ਨੇ ਸ਼ਿਕਾਇਤਕਰਤਾ ਦੀ ਬੇਟੀ ਨੂੰ ਮਹਾਰਾਸ਼ਟਰ ਪੁਲਸ ’ਚ ਨੌਕਰੀ ਅਤੇ ਉਸ ਦੇ ਪੁੱਤਰ ਨੂੰ ਭਾਰਤੀ ਸਮੁੰਦਰੀ ਫੌਜ ’ਚ ਸ਼ੁਰੂਆਤੀ ਪੱਧਰ ਦਾ ਅਹੁਦਾ ਦਿਵਾਉਣ ਦਾ ਵਾਅਦਾ ਕਰ ਕੇ ਉਸ ਤੋਂ 10 ਲੱਖ ਰੁਪਏ ਲੈ ਲਏ। ਮੁਲਜ਼ਮ ਨੇ ਬਾਅਦ ’ਚ ਨਾ ਤਾਂ ਉਨ੍ਹਾਂ ਬੱਚਿਆਂ ਲਈ ਨੌਕਰੀ ਦਿਵਾਈ ਤੇ ਨਾ ਹੀ ਪੈਸੇ ਮੋੜੇ।
ਜਸਟਿਸ ਉਜਲ ਭੁਈਂਆ ਦੀਆਂ ਟਿੱਪਣੀਆਂ ਨਾਲ ਗਿਆਨੇਸ਼ ਕੁਮਾਰ ਬੇਨਕਾਬ, ਤੁਰੰਤ ਦੇਣ ਅਸਤੀਫ਼ਾ: ਕਾਂਗਰਸ
NEXT STORY