ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਇਕ ਅਜਿਹਾ ਓਵਰ ਬਰਿੱਜ ਤਿਆਰ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਟੈਂਪਲ ਰਨ ਗੇਮ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਭੋਪਾਲ 'ਚ ਏਸ਼ਬਾਗ ਸਟੇਡੀਅਮ ਕੋਲ ਬਣਿਆ ਨਵਾਂ ਰੇਲਵੇ ਓਵਰ ਬਰਿੱਜ 90 ਡਿਗਰੀ ਦੀ ਤਰਜ 'ਤੇ ਬਣਿਆ ਹੈ ਜੋ ਕੁਝ-ਕੁਝ ਮੋਬਾਇਲ ਗੇਮ ਟੈਂਪਲ ਰਨ ਦੀ ਯਾਦ ਦਿਵਾਉਂਦਾ ਹੈ। ਇਹ ਓਵਰ ਬਰਿੱਜ ਕਿਸੇ ਹੋਰ ਦੀ ਅਣਦੇਖੀ ਦਾ ਨਤੀਜਾ ਨਹੀਂ ਸਗੋਂ ਸਰਕਾਰ ਦੀ ਵੱਡੀ ਭੁੱਲ ਹੈ। ਇਕ ਰਿਪੋਰਟ ਅਨੁਸਾਰ ਇਸ ਰੇਲਵੇ ਓਵਰ ਬਰਿੱਜ ਨੂੰ ਜਿਹੜੇ ਅਧਿਕਾਰੀਆਂ ਨੇ ਬਣਾਇਆ ਹੈ, ਉਨ੍ਹਾਂ ਨੇ ਇਲਾਕੇ 'ਚ ਜ਼ਮੀਨ ਦੀ ਘਾਟ ਅਤੇ ਕੋਲ ਮੈਟਰੋ ਸਟੇਸ਼ਨ ਹੋਣ ਦਾ ਹਵਾਲਾ ਦਿੱਤਾ। ਪੁਲ ਦਾ ਤਿੱਖਾ ਮੋੜ ਇੰਜੀਨੀਅਰਿੰਗ ਦੀ ਗਲਤੀ ਨਹੀਂ ਸਗੋਂ ਡਿਜ਼ਾਈਨ ਕਾਰਨ ਹੋਇਆ।
ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਕੀਤੇ ਵੱਖ-ਵੱਖ ਕੁਮੈਂਟ
ਇਸ ਪੁਲ ਦੀਆਂ ਤਸਵੀਰਾਂ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਯੂਜ਼ਰਸ ਨੇ ਵੱਖ-ਵੱਖ ਤਰ੍ਹਾਂ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇਕ ਯੂਜ਼ਰ ਨੇ ਟੈਂਪਲ ਰਨ ਗੇਮ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਟੈਂਪਲ ਰਨ : ਭੋਪਾਲ ਵਰਜਨ। ਇਕ ਯੂਜ਼ਰ ਨੇ ਲਿਖਿਆ ਕਿ ਇਸ ਓਵਰ ਬਰਿੱਜ ਨੂੰ ਕਿਸ ਇੰਜੀਨੀਅਰ ਨੇ ਬਣਾਇਆ? ਉੱਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਮੱਧ ਪ੍ਰਦੇਸ਼ ਦਾ ਇਹ ਓਵਰ ਬਰਿੱਜ ਮੋਬਾਇਲ ਗੇਮ ਟੈਂਪਲ ਰਨ ਤੋਂ ਇੰਸਪਾਇਰਡ ਹੈ।

18 ਕਰੋੜ ਦੀ ਲਾਗਤ ਨਾਲ ਬਣਿਆ ਇਹ ਬਰਿੱਜ
ਇਹ ਓਵਰ ਬਰਿੱਜ 18 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਪਰ ਇਸ ਦੇ 90 ਡਿਗਰੀ ਵਾਲੇ ਮੋੜ ਅਤੇ ਡਿਜ਼ਾਈਨ ਨੂੰ ਦੇਖ ਕੇ ਹਰ ਕੋਈ ਇਸ ਨੂੰ ਮੌਤ ਦਾ ਬਰਿੱਜ ਕਹਿਣ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਭੋਪਾਲ ਦੇ ਲੋਕਲ ਲੋਕਾਂ ਦਾ ਕਹਿਣਾ ਹੈ ਕਿ ਇਸ ਓਵਰ ਬਰਿੱਜ 'ਤੇ ਗੱਡੀ ਨਹੀਂ ਸਗੋਂ ਸਿਰਫ਼ ਸਰਕਸ ਚੱਲ ਸਕਦਾ ਹੈ। ਸਰਕਾਰ ਨੂੰ ਇਸ ਬਰਿੱਜ ਨੂੰ ਬਣਾਉਣ 'ਚ 10 ਸਾਲ ਲੱਗੇ ਅਤੇ ਅੰਤ 'ਚ ਜਦੋਂ ਉਹ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਤਾਂ ਭੋਪਾਲ ਦੀ ਜਨਤਾ ਕਾਫ਼ੀ ਨਿਰਾਸ਼ ਹੋਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Air India ਜਹਾਜ਼ ਹਾਦਸੇ 'ਤੇ ਬਾਬਾ ਰਾਮਦੇਵ ਨੇ ਦਿੱਤਾ ਹੈਰਾਨ ਕਰ ਦੇਣ ਵਾਲਾ ਬਿਆਨ
NEXT STORY