ਬਦਾਯੂੰ- ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਕੋਤਵਾਲੀ ਦਾਤਾਗੰਜ ਖੇਤਰ ’ਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦਰਅਸਲ ਭੈਣ ਦੇ ਸ਼ਗਨ ’ਚ ਨਵੀਂ ਬਾਈਕ ਦੇਣ ਜਾ ਰਹੇ ਦੋ ਚਚੇਰੇ ਭਰਾਵਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ’ਚ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਦੂਜੇ ਨੇ ਹਸਪਤਾਲ ਲੈ ਜਾਂਦੇ ਸਮੇਂ ਦਮ ਤੋੜ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਪ੍ਰਵੀਣ ਸਿੰਘ ਚੌਹਾਨ ਨੇ ਦੱਸਿਆ ਕਿ ਦਾਤਾਗੰਜ ਕੋਤਵਾਲੀ ਖੇਤਰ ਦੇ ਪਿੰਡ ਤਾਲੀਮ ਗੰਜ ਵਾਸੀ ਸਤੇਂਦਰ ਸਿੰਘ ਦੀ ਧੀ ਰੂਬੀ ਦਾ ਸ਼ਗਨ ਲੈ ਕੇ ਪਰਿਵਾਰ ਪਿੰਡ ਦੇਵਰੀ ’ਚ ਰਾਮ ਪਾਲ ਸਿੰਘ ਦੇ ਘਰ ਸੋਮਵਾਰ ਦੀ ਸ਼ਾਮ ਗੱਡੀ ਤੋਂ ਨਿਕਲ ਗਏ।
ਰੂਬੀ ਦਾ ਸਕਾ ਭਰਾ ਅਖਿਲੇਸ਼ (22) ਅਤੇ ਉਸ ਦਾ ਚਚੇਰਾ ਭਰਾ ਰਾਜਕੁਮਾਰ (23) ਸ਼ਗਨ ਦੇਣ ਵਾਲੀ ਨਵੀਂ ਬਾਈਕ ਖਰੀਦ ਕੇ ਦੇਰ ਸ਼ਾਮ ਭੈਣ ਦੇ ਸਹੁਰੇ ਘਰ ਜਾਣ ਲਈ ਨਿਕਲੇ। ਉਨ੍ਹਾਂ ਦੱਸਿਆ ਕਿ ਰਾਹ ’ਚ ਬੇਲਾ ਡਾਂਡੀ ਪਿੰਡ ਨੇੜੇ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਵੈਨ ਨੇ ਬਾਈਕ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਅਖਿਲੇਸ਼ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਰਾਜਕੁਮਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਦੋਹਾਂ ਨੂੰ ਦਾਤਾਗੰਜ ਸਿਹਤ ਕੇਂਦਰ ਭਿਜਵਾਇਆ, ਜਿੱਥੇ ਡਾਕਟਰਾਂ ਨੇ ਰਾਜਕੁਮਾਰ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ। ਜ਼ਿਲ੍ਹਾ ਹਸਪਤਾਲ ਲੈ ਜਾਂਦੇ ਸਮੇਂ ਰਾਜਕੁਮਾਰ ਦੀ ਵੀ ਮੌਤ ਹੋ ਗਈ। ਦੋਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲਵਾਮਾ ਅੱਤਵਾਦੀ ਹਮਲੇ 'ਚ RPF ਜਵਾਨ ਸ਼ਹੀਦ, ਇਕ ਜ਼ਖ਼ਮੀ
NEXT STORY