ਨਵੀਂ ਦਿੱਲੀ- ਦਿੱਲੀ ਯੂਨੀਵਰਸਿਟੀ (ਡੀ. ਯੂ.) ਦੀ ਕਾਰਜਕਾਰਨੀ ਨੇ ਸਿਲੇਬਸ ’ਚ ਪ੍ਰਸਤਾਵਿਤ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮੁਤਾਬਕ ਹੁਣ ਯੂਨੀਵਰਸਿਟੀ ਦੇ ਉਰਦੂ ਵਿਸ਼ੇ ’ਚ ਪੋਸਟ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀ ਅਧਿਆਤਮਿਕ ਸੰਤ ਕਬੀਰ ਦਾਸ ਜੀ ਦੇ ਦੋਹੇ ਪੜ੍ਹਦੇ ਨਜ਼ਰ ਆਉਣਗੇ । ਅਧਿਕਾਰੀਆਂ ਨੇ ਕਿਹਾ ਕਿ ਜੇ ਆਰਟਸ ਫੈਕਲਟੀ ਵੱਲੋਂ ਪ੍ਰਸਤਾਵਿਤ ਸੋਧ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਐੱਮ. ਏ. ਉਰਦੂ ਦੇ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਨੂੰ ‘ਕਬੀਰ ਵਾਣੀ’ ਦੇ ਦੋਹੇ ਪੜ੍ਹਾਏ ਜਾਣਗੇ। ਇਸ ਉਦੇਸ਼ ਲਈ ਫੈਕਲਟੀ ਆਫ ਆਰਟਸ ਵਲੋਂ ਐੱਮ. ਏ. ਪਹਿਲੇ ਸਾਲ ਦੇ ਉਰਦੂ ਦੇ ਵਿਦਿਆਰਥੀਆਂ ਦੇ ਸਿਲੇਬਸ ’ਚ 2 ਪਾਠ ਪੁਸਤਕਾਂ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਪਾਠ ਪੁਸਤਕਾਂ ’ਚ ਅਲੀ ਸਰਦਾਰ ਜਾਫ਼ਰੀ ਵਲੋਂ ਲਿਖੀ ‘ਕਬੀਰ ਵਾਣੀ’ ਤੇ ਪ੍ਰਭਾਕਰ ਮੰਚਵੇ ਵਲੋਂ ਕਬੀਰ ਜੀ ਬਾਰੇ ਲਿਖੀ ਕਿਤਾਬ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜੇ ਸਿਲੇਬਸ ’ਚ ਤਬਦੀਲੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਇਸ ਨੂੰ ਅਗਸਤ ’ਚ ਸ਼ੁਰੂ ਹੋਣ ਵਾਲੇ 2024-25 ਦੇ ਵਿੱਦਿਅਕ ਸੈਸ਼ਨ ਤੋਂ ਲਾਗੂ ਕੀਤਾ ਜਾ ਸਕਦਾ ਹੈ।
ਕੈਮਰੂਨ ’ਚ ਫਸੇ ਝਾਰਖੰਡ ਦੇ 27 ਮਜ਼ਦੂਰ ਵਤਨ ਪਰਤੇ
NEXT STORY