ਫਤਿਹਪੁਰ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਖਖਰੇਰੂ ਖੇਤਰ 'ਚ 8 ਸਾਲਾ ਇਕ ਬੱਚੀ ਨਾਲ ਰੇਪ ਕਰਨ ਦੇ ਦੋਸ਼ 'ਚ 13 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ। ਖਖਰੇਰੂ ਥਾਣਾ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਨਾਗੇਂਦਰ ਕੁਮਾਰ ਨਾਗਰ ਨੇ ਐਤਵਾਰ ਨੂੰ ਦੱਸਿਆ ਕਿ ਖੇਤਰ ਦੇ ਇਕ ਪਿੰਡ ਦੀ 8 ਸਾਲਾ ਬੱਚੀ ਨਾਲ ਰੇਪ ਕਰਨ ਦੀ ਇਹ ਘਟਨਾ ਸ਼ੁੱਕਰਵਾਰ ਸ਼ਾਮ ਦੀ ਹੈ ਪਰ ਉਸ ਦੇ ਪਰਿਵਾਰ ਵਾਲਿਆਂ ਨੇ ਥਾਣੇ 'ਚ ਘਟਨਾ ਦੀ ਸ਼ਿਕਾਇਤ ਸ਼ਨੀਵਾਰ ਨੂੰ ਦਰਜ ਕਰਵਾਈ ਹੈ। ਉਨ੍ਹਾਂ ਨੇ ਦਰਜ ਸ਼ਿਕਾਇਤ ਦੇ ਆਧਾਰ 'ਤੇ ਦੱਸਿਆ ਕਿ ਬੱਚੀ ਦੇ ਪਰਿਵਾਰ ਵਾਲੇ ਘਟਨਾ ਦੇ ਸਮੇਂ ਖੇਤ 'ਚ ਕੰਮ ਕਰ ਰਹੇ ਸਨ ਅਤੇ ਬੱਚੀ ਆਪਣੇ ਘਰ 'ਚ ਇਕੱਲੀ ਸੀ।
ਉਦੋਂ ਉਸ ਦੇ ਗੁਆਂਢ 'ਚ ਰਹਿਣ ਵਾਲੇ 13 ਸਾਲਾ ਮੁੰਡੇ ਨੇ ਘਰ 'ਚ ਆ ਕੇ ਬੱਚੀ ਨਾਲ ਕਥਿਤ ਰੂਪ ਨਾਲ ਰੇਪ ਕੀਤਾ। ਨਾਗਰ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਨੇ ਘਰ ਆਉਣ 'ਤੇ ਬੱਚੀ ਨੇ ਉਨ੍ਹਾਂ ਨੇ ਵਾਰਦਾਤ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਧਮਕਾਇਆ। ਐੱਸ.ਐੱਚ.ਓ. ਨੇ ਦੱਸਿਆ ਕਿ ਘਟਨਾ ਦੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਦੋਸ਼ੀ ਮੁੰਡੇ ਨੂੰ ਸ਼ਨੀਵਾਰ ਦੇਰ ਰਾਤ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੀੜਤਾ ਨੂੰ ਮੈਡੀਕਲ ਜਾਂਚ ਲਈ (ਐਤਵਾਰ ਨੂੰ) ਸਰਕਾਰੀ ਹਸਪਤਾਲ ਭੇਜਿਆ ਜਾ ਰਿਹਾ ਹੈ।
ਪਤਨੀ ਨੂੰ 100 ਰੁਪਏ ਨਾ ਦੇ ਸਕਣ ਦੀ ਸ਼ਰਮਿੰਦਗੀ 'ਚ ਪਤੀ ਨੇ ਕੀਤੀ ਖੁਦਕੁਸ਼ੀ
NEXT STORY