ਲੁਧਿਆਣਾ (ਰਾਜ) : ਸ਼ਹਿਰ 'ਚ ਵੱਧ ਰਹੇ ਅਪਰਾਧਾਂ ਦੇ ਦਰਮਿਆਨ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 8 ਸਾਲ ਦੀ ਮਾਸੂਮ ਬੱਚੀ ਨਾਲ ਉਸ ਦੇ ਹੀ ਗੁਆਂਢੀ ਨਾਬਾਲਗ ਮੁੰਡੇ ਵੱਲੋਂ ਜਬਰ-ਜ਼ਿਨਾਹ ਕੀਤੇ ਜਾਣ ਦੀ ਖ਼ਬਰ ਹੈ। ਪੀੜਤ ਬੱਚੀ ਦੀ ਮਾਂ ਵੱਲੋਂ ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਸ ਦੀ ਧੀ ਨੇ ਪੇਟ ਵਿੱਚ ਜਲਣ ਅਤੇ ਪਿਸ਼ਾਬ ਕਰਨ ਸਮੇਂ ਤੇਜ਼ ਦਰਦ ਹੋਣ ਦੀ ਸ਼ਿਕਾਇਤ ਕੀਤੀ ਸੀ। ਸ਼ੁਰੂ ਵਿੱਚ ਮਾਂ ਨੇ ਇਸ ਨੂੰ ਆਮ ਬੀਮਾਰੀ ਸਮਝ ਕੇ ਦਵਾਈ ਦਿਵਾਈ ਪਰ ਜਦੋਂ ਬੱਚੀ ਨੇ ਵਾਰ-ਵਾਰ ਦਰਦ ਹੋਣ ਦੀ ਗੱਲ ਕਹੀ ਤਾਂ ਮਾਂ ਨੂੰ ਸ਼ੱਕ ਹੋਇਆ। ਜਦੋਂ ਬੱਚੀ ਨੂੰ ਪਿਆਰ ਨਾਲ ਪੁੱਛਿਆ ਗਿਆ ਤਾਂ ਉਸ ਨੇ ਰੋਂਦੇ ਹੋਏ ਦੱਸਿਆ ਕਿ ਜਦੋਂ ਉਹ ਕਪਿਲ ਪਾਰਕ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ ਤਾਂ ਗੁਆਂਢੀ ਕਮਰੇ ਵਿੱਚ ਰਹਿਣ ਵਾਲਾ 16 ਸਾਲਾ ਨਾਬਾਲਗ ਮੁੰਡਾ ਖੇਡਣ ਦੇ ਬਹਾਨੇ ਕਮਰੇ ਵਿੱਚ ਆਉਂਦਾ ਸੀ ਅਤੇ ਉਸ ਨਾਲ ਜ਼ਬਰਦਸਤੀ ਗਲਤ ਕੰਮ ਕਰਦਾ ਸੀ।
ਮਾਸੂਮ ਦੇ ਇਸ ਖ਼ੁਲਾਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ ਅਤੇ ਉਨ੍ਹਾਂ ਤੁਰੰਤ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਪੀ. ਏ. ਯੂ. ਦੀ ਪੁਲਸ ਨੇ ਨਾਬਾਲਗ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਮਾਮਲੇ ਦੀ ਅਗਲੇਰੀ ਤਫਤੀਸ਼ ਅਤੇ ਕਾਰਵਾਈ ਜਾਰੀ ਹੈ।
ਜੰਤਰ-ਮੰਤਰ ਦੇ ਪ੍ਰਦਰਸ਼ਨ 'ਤੇ ਅਕਾਲੀ ਆਗੂ ਦਾ ਬਿਆਨ, ਸਿਰਫ ਗੁਰਦੁਆਰੇ ਹੀ ਨਹੀਂ, ਸਿੱਖਾਂ ਦੇ ਘਰ ਵੀ ਤੁਹਾਡੇ ਲਈ ਖੁੱਲ੍ਹ
NEXT STORY